ਖੇਤੀ ਸਾਇੰਸਦਾਨ ਡਾ. ਗੁਰਿੰਦਰਜੀਤ ਰੰਧਾਵਾ ਦਾ ਵੱਕਾਰੀ ਕੌਮੀ ਐਵਾਰਡ ਨਾਲ ਸਨਮਾਨ

0
41

ਇੰਡੀਅਨ ਕਾਊਂਸਲ ਆਫ ਰਿਸਰਚ ਨੇ ਦਿੱਤਾ ਵੱਕਾਰੀ ‘ਪੰਜਾਬ ਰਾਓ ਦੇਸ਼ਮੁੱਖ ਨੈਸ਼ਨਲ ਆਉਂਟ ਸਟੈਂਡਿੰਗ ਵੂਮੈਨ ਸਾਇੰਟਿਸਟ ਐਵਾਰਡ’

ਕਪੂਰਥਲਾ (TLT) ਕਪੂਰਥਲਾ ਨਾਲ ਸਬੰਧਿਤ ਖੇਤੀ ਵਿਗਿਆਨੀ ਡਾ. ਗੁਰਿੰਦਰਜੀਤ ਰੰਧਾਵਾ ਦਾ ਇੰਡੀਅਨ ਕਾਊਂਸਲ ਆਫ ਰਿਸਰਚ , ਨਵੀਂ ਦਿੱਲੀ ਵਲੋਂ ਕੌਮੀ ਪੱਧਰ ਦੇ ਵੱਕਾਰੀ ਐਵਾਰਡ ‘ਪੰਜਾਬ ਰਾਓ ਦੇਸ਼ਮੁੱਖ ਨੈਸ਼ਨਲ ਆਉਂਟ ਸਟੈਂਡਿੰਗ ਵੂਮੈਨ ਸਾਇੰਟਿਸਟ ਐਵਾਰਡ’ ਨਾਲ ਸਨਮਾਨ ਕੀਤਾ ਗਿਆ ਹੈ।ਖੇਤੀ ਖੇਤਰ ਦੀ ਖੋਜ ਵਿਚ ਸ਼ਾਨਾਮੱਤਾ ਕੰਮ ਕਰਨ ਵਾਲੀ ਡਾ. ਗੁਰਿੰਦਰਜੀਤ ਰੰਧਾਵਾ ਅੰਤਰਰਾਸ਼ਟਰੀ ਪੱਧਰ ਦੀ ਨਾਮਵਰ ਖੇਤੀ ਵਿਗਿਆਨੀ ਹੈ ਅਤੇ ਉਹ ਵਰਤਮਾਨ ਸਮੇਂ ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸ  ਦੇ ਜੈਨੋਮਿਕ ਰਿਸੋਰਸਜ਼ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ। 

ਡਾ. ਰੰਧਾਵਾ ਦਾ ਪਾਲਣ ਪੋਸ਼ਣ ਕਪੂਰਥਲਾ ਵਿਖੇ ਹੋਇਆ ਅਤੇ ਉਹਨਾਂ ਸਥਾਨਕ ਸਰਕਾਰੀ ਸਕੂਲ ਲੜਕੀਆਂ ਵਿਖੇ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਲੁਧਿਆਣਾ ਤੋਂ ਐਮ.ਐਸ.ਸੀ. ਅਤੇ , ਪੰਜਾਬ ਯੂਨੀਵਰਸਿਟੀ , ਚੰਡੀਗ਼ੜ੍ਹ ਤੋਂ ਐਮ.ਫਿਲ ਅਤੇ ਯੂ.ਕੇ. ਤੋਂ ਮੌਲੀਕਿਊਲਰ ਜੈਨੇਟਿਕਸ ਵਿਚ ਪੀ.ਐਚ.ਡੀ ਕੀਤੀ।ਡਾ. ਰੰਧਾਵਾ ਵਲੋਂ ਖੇਤੀ ਵਿਗਿਆਨੀ ਦੇ ਤੌਰ ’ਤੇ 35 ਸਾਲ ਤੋਂ ਲਾਮਿਸਾਲ ਕੰਮ ਕੀਤਾ ਦਾ ਰਿਹਾ ਹੈ, ਅਤੇ ਉਨ੍ਹਾਂ ਦੇ 80 ਤੋਂ ਜਿਆਦਾ ਖੋਜ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ।  ਇਸ ਤੋਂ ਇਲਾਵਾ ਉਨ੍ਹਾਂ 7 ਕਿਤਾਬਾਂ ਤੇ 100 ਤੋਂ ਵੱਧ ਅੰਤਰਰਾਸ਼ਟਰੀ ਲੈਕਚਰ ਵੀ ਉਹ ਦੇ ਚੁੱਕੇ ਹਨ। ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਨਾਮ 3 ਪੇਟੈਂਟ (ਬੋਧਿਕ ਸੰਪਦਾ ਅਧਿਕਾਰ) ਵੀ ਹਨ। 

ਉਨਾਂ ਘੱਟ ਖਰਚ ਵਾਲੀਆਂ ਜੀ.ਐਮ. (ਜੈਨੇਰਿਕ ਮੋਡੀਫਾਈ) ਟੈਕਨੌਲੋਜੀ ਵਿਕਸਤ ਕੀਤੀਆਂ ਤੇ ਸੋਧੀਆਂ ਹੋਈਆਂ ਸਬਜ਼ੀ ਦੀਆਂ ਕਿਸਮਾਂ, ਬੀਜਾਂ ਰਾਹੀਂ ਖੇਤੀ ਦੇ ਵਿਸਥਾਰ ਤੇ ਕਿਸਾਨ ਭਲਾਈ ਲਈ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ। ਉਨ੍ਹਾਂ ਨੂੰ ਕੌਮੀ ਐਵਾਰਡ ਉਨਾਂ ਦੀ ਭਵਿੱਖਮੁਖੀ ਯੋਜਨਾਬੱਧ ਖੋਜ ਤਹਿਤ ਮੋਡੀਫਾਈ ਫਸਲ ਕਿਸਮਾਂ ਵਿਕਸਤ ਕਰਨ ਬਦਲੇ ਦਿੱਤਾ ਗਿਆ ਹੈ।