ਵਿਆਹੁਤਾ ਕੋਲੋਂ ਦਾਜ ਦੀ ਮੰਗ ਕਰਨ ਦੇ ਦੋਸ਼ ਵਿਚ 2 ਨਾਮਜ਼ਦ

0
45

ਫਿਰੋਜ਼ਪੁਯਰ (TLT) ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਵਿਚ ਥਾਣਾ ਵੂਮੈਨ ਦੀ ਪੁਲਿਸ ਨੇ 2 ਜਣਿਆਂ ਖਿਲਾਫ 498-ਏ, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਦਿੱਤੇ ਬਿਆਨਾਂ ਵਿਚ ਪਰਮਿੰਦਰ ਪਾਲ ਪੁੱਤਰੀ ਕਮਲਜੀਤ ਸ਼ਰਮਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਦੋਸ਼ੀ ਬਲਜੀਤ ਸ਼ਰਮਾ ਪੁੱਤਰ ਰਾਜੀਵ ਸ਼ਰਮਾ ਨਾਲ ਕੀਤਾ ਮਿਤੀ 14 ਫਰਵਰੀ 2019 ਨੂੰ ਕੀਤਾ ਸੀ। ਵਿਆਹੁਤਾ ਨੇ ਦੱਸਿਆ ਕਿ ਉਸ ਦਾ ਪਤੀ ਬਲਜੀਤ ਸਿੰਘ ਤੇ ਸੱਸ ਵਿਨਾ ਸ਼ਰਮਾ ਜੋ ਉਸ ਨੂੰ ਤੰਗ ਪਰੇਸ਼ਾਨ ਕਰਦੇ ਤੇ ਹੋਰ ਦਾਜ ਦੀ ਮੰਗ ਕਰਦੇ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।