ਹਰਿਆਣਾ-ਪੰਜਾਬ ’ਚ ਵਿਧਾਇਕਾਂ ਖ਼ਿਲਾਫ਼ ਜਾਂਚ ’ਚ ਦੇਰੀ ’ਤੇ ਹਾਈ ਕੋਰਟ ਹੋਈ ਸਖ਼ਤ, ਰਜਿਸਟ੍ਰਾਰ ਜਨਰਲ ਤੋਂ 27 ਤਕ ਮੰਗੀ ਰਿਪੋਰਟ

0
17

ਚੰਡੀਗੜ੍ਹ (TLT) ਵਿਧਾਇਕਾਂ ’ਤੇ ਦਰਜ ਅਪਰਾਧਿਕ ਮਾਮਲਿਆਂ ਦੀ ਜਾਂਚ ਤੇ ਦੇਰੀ ਤੇ ਨੋਟਿਸ ਦੇ ਮਾਮਲੇ ’ਚ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਾਈ ਕੋਰਟ ਦੇ ਰਜਿਸਟ੍ਰਾਰ ਜਨਰਲ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਸ ਮਾਮਲੇ ’ਚ ਹਾਈ ਕੋਰਟ ਦੁਆਰਾ ਆਦੇਸ਼ ਤੇ ਸੁਪਰੀਮ ਕੋਰਟ ਦੁਆਰਾ ਜਾਰੀ ਪੱਤਰ ਨੂੰ ਦੇਖਣ ਤੇ ਜਾਂਚ ਕਰਕੇ ਰਿਪੋਰਟ ਦੇਣ, ਕੀ ਸਾਰੇ ਸਬੰਧਿਤ ਜਾਰੀ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਹਾਈ ਕਰੋਟ ਨੇ 27 ਜੁਲਾਈ ਨੂੰ ਇਸ ਦਾ ਜਵਾਬ ਦਾਇਰ ਕਰਨ ਲਈ ਕਿਹਾ ਹੈਹਾਈ ਕੋਰਟ ਨੇ ਇਹ ਆਦੇਸ਼ ਇਸ ਮਾਮਲੇ ’ਚ ਕੋਰਟ ਮਿਤਰ ਦੁਆਰਾ ਉਠਾਏ ਗਏ ਸਵਾਲਾਂ ’ਤੇ ਜਾਰੀ ਕੀਤਾ। ਕੋਰਟ ਮਿਤਰ ਨੇ ਕੋਰਟ ’ਚ ਕਿਹਾ ਹੈ ਕਿ ਹਾਈ ਕੋਰਟ ਨੇ ਹਰਿਆਣਾ ਦੇ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਕਈ ਮਾਮਲਿਆਂ ’ਚ ਚੱਲ ਰਹੇ ਟ੍ਰਾਇਲ ’ਤੇ ਰੋਕ ਲੱਗਾ ਦਿੱਤੀ ਹੈ, ਇਸ ਤਰ੍ਹਾਂ ਦੇ ਮਾਮਲੇ ਦੀ ਰੋਕ ’ਤੇ ਵਿਚਾਰ ਕਰਨਾ ਜ਼ਰੂਰੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਕੋਰਟ ਨੂੰ ਦੱਸਿਆ ਹੈ ਕਿ ਪੰਜਾਬ ਦੇ ਇਕ ਪ੍ਰਮੁੱਖ ਰਾਜਨੇਤਾ ਖ਼ਿਲਾਫ਼ ਲੁਧਿਆਣਾ ’ਚ ਕੇਸ ਚੱਲ ਰਿਹਾ ਹੈ। ਕੇਂਦਰ ਤਿੰਨ ਦਿਨਾਂ ’ਚ ਇਸ ਦਾ ਹਲਫਨਾਮਾ ਦਾਇਰ ਕਰਕੇ ਜਾਣਕਾਰੀ ਦੇਵੇ। ਸੀਬੀਆਈ ਵੱਲੋ ਹਾਈ ਕੋਰਟ ’ਚ ਇਕ ਸਟੇਟਸ ਰਿਪੋਰਟ ਦਾਇਰ ਕੀਤੀ ਗਈ।