ਅਧਾਰ ਕਾਰਡ ਸਬੰਧੀ ਯੂ.ਆਈ.ਡੀ. ਡਿਪਟੀ ਡਾਇਰੈੈਕਟਰ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ

0
56

5 ਤੋਂ 15 ਸਾਲ ਦੇ ਬੱਚਿਆਂ ਦੀ ਬਾਇਓਮੈੈਟਰਿਕ, ਫਿੰਗਰ ਪ੍ਰਿੰਟ ਅਪਡੇਟ ਕਰਨ ਵੱਲ ਵਿਸ਼ੇਸ਼ ਤਵੱਜ਼ੋਂ ਦੇਣ ਦੀ ਲੋੜ ’ਤੇ ਜ਼ੋਰ

ਕਪੂਰਥਲਾ (TLT) ਅਧਾਰ ਕਾਰਡ ਸਬੰਧੀ ਯੂ.ਆਈ.ਡੀ.ਏ.ਆਈ. ਦੀ ਡਿਪਟੀ ਡਾਇਰੈਕਟਰ ਜਨਰਲ, ਖੇਤਰੀ ਦਫਤਰ ਸ੍ਰੀਮਤੀ ਭਾਵਨਾ ਗਰਗ ਆਈ.ਏ.ਐਸ ਵਲੋਂ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨਾਲ ਮੀਟਿੰਗ ਦੌਰਾਨ ਅਧਾਰ ਕਾਰਡ ਬਣਾਉਣ, ਦਰੁਸਤ ਕਰਨ ਅਤੇ ਵਿਸ਼ੇਸ਼ ਕਰਕੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਸਬੰਧੀ ਜਾਇਜਾ ਲਿਆ ਗਿਆ।  ਭਾਵਨਾ ਗਰਗ ਵਲੋਂ 5 ਅਤੇ ਫਿਰ 15 ਸਾਲ ਦੀ ਉਮਰ ਸੀਮਾ ’ਤੇ ਪਹੁੰਚਣ ਵਾਲੇ ਬੱਚਿਆਂ ਦੇ ਆਧਾਰ ਕਾਰਡ ਬਣਵਾਉਣ, ਉਨ੍ਹਾਂ ਦੇ ਬਾਇਓਮੈਟਰਿਕ, ਫਿੰਗਰ ਪਿ੍ਟ ਅਪਡੇਟ ਕਰਨ ਆਦਿ ਵੱਲ ਵਿਸ਼ੇਸ਼ ਤਵੱਜ਼ੋਂ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਵ ਜਨਮੇ ਬੱਚੇ ਦਾ ਵੀ ਆਧਾਰ ਕਾਰਡ ਬਣਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੱਚੇ ਦੇ 5 ਸਾਲ ਤੇ 15 ਸਾਲ ਦੇ ਹੋਣ ’ਤੇ ਅਧਾਰ ਕਾਰਡ ਦੀ ਅਪਡੇਸ਼ਨ ਬਿਲਕੁਲ ਮੁਫਤ ਹੈ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲੇ ਅੰਦਰ ਕੰਮ ਕਰ ਰਹੇ 73 ਅਧਾਰ ਕਾਰਡ ਕੇਂਦਰਾਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਅਧਾਰ ਨਾਲ ਸਬੰਧਿਤ ਸੇਵਾਵਾਂ ਬਿਨ੍ਹਾਂ ਕਿਸੇ ਦੇਰੀ ਅਤੇ ਦਿੱਕਤ ਤੋਂ ਪ੍ਰਾਪਤ ਕਰ ਸਕਣ।  ਡਿਪਟੀ ਡਾਇਰੈਕਟਰ ਗਰਗ ਨੇ ਇਹ ਵੀ ਕਿਹਾ ਕਿ ਆਧਾਰ ਅਥਾਰਟੀ ਵਲੋਂ ਸਵੈ ਸੇਵਾ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ, ਜਿਸ ਤਹਿਤ ਲੋਕ ਆਪਣੇ ਆਪ ਅਧਾਰ ਕਾਰਡ ਵਿਚ ਜ਼ਰੂਰੀ ਸੋਧ, ਅਪਡੇਸ਼ਨ, ਜਨਮ ਤਰੀਕ, ਲਿੰਗ, ਨਾਮ ਆਦਿ ਦੀ ਸੋਧ ਕਰ ਸਕਦੇ ਹਨ। 

ਉਨ੍ਹਾਂ ਕਿਹਾ ਕਿ ਆਧਾਰ ਦੀ ਐਨਰੋਲਮੈਂਟ ਬਿਲਕੁਲ ਮੁਫਤ ਹੈ ਅਤੇ ਨਾਮ, ਲਿੰਗ ਆਦਿ ਦੀ ਦਰੁਸਤੀ ਆਦਿ ਲਈ ਫੀਸ 50 ਰੁਪੈ, ਜਦਕਿ ਫਿੰਗਰ ਪਿ੍ਰੰਟ, ਫੋਟੋ ਆਦਿ ਅਪਡੇਟ ਕਰਵਾਉਣ ਲਈ ਫੀਸ ਕੇਵਲ 100 ਰੁਪੈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲੋਕਾਂ ਕੋਲੋਂ ਨਿਰਧਾਰਿਤ ਫੀਸ ਤੋਂ ਵੱਧ ਚਾਰਜ ਕਰਦਾ ਹੈ ਤਾਂ ਲੋਕ ਟੋਲ ਫ੍ਰੀ ਨੰਬਰ 1947 ’ਤੇ ਸੰਪਰਕ ਕਰ ਸਕਦੇ ਹਨ।