ਹਿੰਦ ਪਾਕਿ ਸਰਹੱਦ ਤੋਂ ਵੱਡੀ ਮਾਤਰਾ ‘ਚ ਅਸਲਾ ਬਰਾਮਦ

0
37

ਖਾਲੜਾ (TLT) ਖਾਲੜਾ ਸੈਕਟਰ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਪਲੋਪੱਤੀ ਅਧੀਨ ਆਉਂਦੇ ਏਰੀਏ ਅੰਦਰੋਂ ਬੀ.ਐੱਸ.ਐਫ. ਅਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬੇ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ ਹਨ। ਬੀ.ਐੱਸ.ਐਫ. ਦੀ ਇੱਕ ਸੌ ਤਿੰਨ ਬਟਾਲੀਅਨ ਦੇ ਕਮਾਡੈਂਟ ਐੱਸ. ਐਨ. ਗੋਸਵਾਮੀ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।