ਗੁਰਦੁਆਰਾ ਬਸਤੀ ਸ਼ੇਖ਼ ਵਿਖੇ ਵਿਸ਼ੇਸ ਸਮਾਗਮ ਅੱਜ

0
21

ਜਲੰਧਰ (ਹਰਪ੍ਰੀਤ ਕਾਹਲੋਂ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਦੀਵਾਨ ਹਾਲ ਦੇ ਉੱਪਰ ਬਣੇ ਨਵੇਂ ਦੀਵਾਨ ਹਾਲ ਦਾ ਸ਼ੁੱਭ ਉਦਘਾਟਨ 19 ਜੁਲਾਈ ਨੂੰ ਮੀਰੀ-ਪੀਰੀ ਦਿਵਸ ਦੇ ਸ਼ੁੱਭ ਅਵਸਰ ‘ਤੇ ਵਿਸ਼ੇਸ਼ ਦੀਵਾਨ ਸਜਾ ਕੇ ਕੀਤਾ ਜਾਵੇਗਾ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਅਤੇ ਐਕਟਿੰਗ ਪ੍ਰਧਾਨ ਗੁਰਕਿਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਤਿਹਾਸਕ ਅਸਥਾਨ ਵਿਖੇ ਸੰਗਤਾਂ ਦੀ ਭਰਪੂਰ ਆਮਦ ਅਤੇ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਮੁੱਖ ਦੀਵਾਨ ਹਾਲ ਦੇ ਉੱਪਰ ਇਕ ਹੋਰ ਵੱਡੇ ਹਾਲ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਜੋ ਕਿ ਏਅਰ ਕੰਡੀਸ਼ਨ, ਵਧੀਆ ਸਾਊਾਡ ਸਿਸਟਮ ਅਤੇ ਆਧੁਨਿਕ ਲਾਈਟਾਂ ਨਾਲ ਸੁਸਜਿਤ ਹੈ | ਇਸੇ ਨਵੇਂ ਹਾਲ ‘ਚ ਰਾਤ ਨੂੰ ਸਜਾਏ ਜਾ ਰਹੇ ਵਿਸ਼ੇਸ਼ ਦੀਵਾਨ ‘ਚ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਉਪਰੰਤ ਹਜ਼ੂਰੀ ਰਾਗੀ ਭਾਈ ਦਲੇਰ ਸਿੰਘ ਤੋਂ ਇਲਾਵਾ ਭਾਈ ਹਰਜੋਤ ਸਿੰਘ ਜ਼ਖ਼ਮੀ ਕੀਰਤਨ ਦੀ ਛਹਿਬਰ ਲਗਾਉਣਗੇ |