ਪੰਜਾਬ ਰੋਡਵੇਜ਼ ਦਾ ਸਰਕਾਰ ਨੇ ਕੀਤਾ ਨਾਸ਼ : ਸੀਪੀਆਈ ਅਤੇ ਪੰਜਾਬ ਰੋਡਵੇਜ ਪੈਨਸ਼ਨਰ ਯੂਨੀਅਨ

0
72

ਜਲੰਧਰ (ਰਮੇਸ਼ ਗਾਬਾ) ਸੀਪੀਆਈ ਅਤੇ ਪੰਜਾਬ ਰੋਡਵੇਜ ਪੈਨਸ਼ਨਰ ਯੂਨੀਅਨ ਨੇ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਾਸਟਰ ਹਰੀ ਸਿੰਘ ਧੂਤ ਭਵਨ ਜਲੰਧਰ ਵਿਖੇ ਮੀਟਿੰਗ ਕਰਨ ਤੋਂ ਬਾਅਦ ਮਹਿੰਗਾਈ ਵਿਰੁੱਧ ਰੋਹ ਭਰਪੂਰ ਪ੍ਰਦਰਸ਼ਨ ਕੀਤਾ।

 ਸੰਬੋਧਨ ਦੌਰਾਨ ਸੀਪੀਆਈ ਪੰਜਾਬ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਤੇ ਰਜਿੰਦਰ ਮੰਡ ਨੇ ਕਿਹਾ ਕਿ ਜਿੰਨੀਆਂ ਕੁ ਰਿਟਾਇਰਡ ਮੁਲਾਜ਼ਮਾਂ ਨੂੰ ਪੈਨਸ਼ਨਾਂ ਮਿਲਦੀਆਂ ਹਨ ਉਹ ਇਸ ਮਹਿੰਗਾਈ ਦੇ ਦੌਰ ਵਿੱਚ ਬਿਲਕੁਲ ਹੀ ਨਿਗੂਣੀਆਂ ਹਨ। ਇੰਨੇ ਪੈਸਿਆਂ ਨਾਲ ਖਾਣ ਵਾਲਾ ਤੇਲ ਜੋ ਦੋ ਸੌ ਰੁਪਏ ਲਿਟਰ ਤੋਂ ਪਾਰ ਹੋ ਗਿਆ ਹੈ ਉਹ ਨਹੀਂ ਖਰੀਦਿਆ ਜਾ ਸਕਦਾ। ਮੋਟਰ ਸਾਇਕਲ ਤੇ ਕਾਰ ਇਸ ਕਰਕੇ ਨਹੀਂ ਵਰਤੀ ਜਾ ਸਕਦੀ ਕਿ ਨਿੱਤ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਪੰਜਾਬ ਦੀ ਸਰਕਾਰ, ਪੇ ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਹੈ ਉਹ ਜੱਗ ਜ਼ਾਹਰ ਨਹੀਂ ਕਰ ਰਹੀ ਅਤੇ ਲਾਗੂ ਕਰਨ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਦੂਜੇ ਪਾਸੇ ਸਰਕਾਰੀ ਐਮ ਐਲ ਏ ਐਮ ਪੀਆਂ ਦੇ ਆਪਣੇ ਖ਼ਰਚੇ ਅੰਤਾਂ ਦੇ ਹਨ ਉਹ ਖ਼ਰਚੇ ਕੋਈ ਵੀ ਘਟਾਉਣ ਨੂੰ ਤਿਆਰ ਨਹੀਂ ਹੈ। ਅਧਿਆਪਕ ਪੱਕੇ ਹੋਣ ਲਈ ਮੁਹਾਲੀ ਵਿੱਚ ਮਰਨ ਮਾਰਨ ਤਕ ਪਹੁੰਚ ਰਹੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਕਾਂਗਰਸ ਨੇ ਸਰਕਾਰ ਬਣਨ ਤੋਂ ਪਹਿਲਾਂ ਲਾਰਾ ਲਾਇਆ ਸੀ ਕਿ ਜੇ ਸਰਕਾਰ ਬਣ ਗਈ ਤੇ ਸਾਰੇ ਮਹਿਕਮਿਆਂ ਦੇ ਕੱਚੇ ਮੁਲਾਜ਼ਮ ਬਣਦਿਆਂ ਸਾਰ ਹੀ ਪੱਕੇ ਕਰ ਦਿੱਤੇ ਜਾਣਗੇ ਪਰ ਹੁਣ ਤੱਕ ਕੋਈ ਮੁਲਾਜ਼ਮ ਵੀ ਪੱਕਾ ਨਹੀਂ ਕੀਤਾ। ਪੰਜਾਬ ਰੋਡਵੇਜ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਤਾਰੀ ਤੇ ਜਗਤਾਰ ਸਿੰਘ ਨੇ ਕਿਹਾ ਕਿ ਪੰਜਾਬ ਰੋਡਵੇਜ਼ ਦੇ ਸਾਥੀ 19 ਜੂਨ ਨੂੰ ਸਿੰਘੂ ਬਾਰਡਰ ਤੇ ਪੰਜਾਬ ਚੋਂ ਵੱਡੀ ਪੱਧਰ ਤੇ ਜਥੇ ਲੈ ਕੇ ਪਹੁੰਚ ਰਹੇ ਹਨ । ਮੁਲਾਜਮਾਂ ਤੇ ਪੈਨਸ਼ਰਾਂ ਦੀ ਜੋ 22 ਜੂਨ ਨੂੰ ਸੁਬਾਈ ਕਨਵੈਨਸ਼ਨ ਹੋ ਰਹੀ ਹੈ ਉਸ ਦੀਆਂ ਤਿਹਾਰੀਆਂ ਵੀ ਮੁਕੰਮਲ ਹਨ।ਉਨਾਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਜਨ ਸੰਘਰਸ਼ ਬਣ ਚੁੱਕਾ ਹੈ। ਜੇ ਖੇਤੀ ਕਾਰਜ ਮਾਰੂ ਇਹ ਤਿੰਨੇ ਕਾਨੂੰਨ ਲਾਗੂ ਹੋ ਗਏ ਤੇ ਸਰ੍ਹੋਂ ਦੇ ਤੇਲ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਆਟੇ ਤੇ ਚੌਲਾਂ ਦੇ ਰੇਟ ਵੀ ਅਸਮਾਨ ਨੂੰ ਛੂਹ ਜਾਣਗੇ ।ਗ਼ਰੀਬ ਲੋਕ ਆਟਾ ਤੇ ਚੌਲਾਂ ਵੱਲ ਵੇਖ ਕੇ ਤਰਸਿਆ ਕਰਨਗੇ। ਉਹ ਇੰਨੇ ਮਹਿੰਗੇ ਕਿਸ ਤਰਾਂ ਖਰੀਦ ਸਕਣਗੇ ।ਇਸ ਕਰਕੇ ਕਿਸਾਨ ਘੋਲ ਕਾਮਯਾਬ ਕਰਨਾ ਸਾਰਿਆਂ ਦਾ ਕੰਮ ਹੈ ।ਅੱਜ ਦੇ ਪ੍ਰੋਗਰਾਮ ਨੂੰ ਜਗੀਰ ਸਿੰਘ, ਮੇਵਾ ਸਿੰਘ ,ਗੁਰਮੁਖ ਸਿੰਘ, ਸਾਧੂ ਸਿੰਘ, ਦਲਜੀਤ ਸਿੰਘ, ਸੰਤੋਖ ਸਿੰਘ, ਭੁਪਿੰਦਰ ਸਿੰਘ ,ਗੁਰਮੇਲ ਸਿੰਘ, ਉੱਤਮ ਚੰਦ ,ਹਾਕਮ ਸਿੰਘ ,ਦਵਿੰਦਰ ਸਿੰਘ, ਪਾਲ ਸਿੰਘ, ਪਰਮਜੀਤ ਸਿੰਘ, ਛਿੰਦਰਪਾਲ ਸਿੰਘ ,ਹਰਭਜਨ ਸਿੰਘ, ਜਗਦੀਸ਼ ਰਾਜ ,ਨਿਰਮਲ ਸਿੰਘ ,ਕਸ਼ਮੀਰ ਚੰਦ ਨੇ ਵੀ ਸੰਬੋਧਨ ਕੀਤਾ ।