ਨਜਾਇਜ਼ ਉਸਾਰੀ ਦੇ ਚਲਦਿਆਂ ਮੁਹੱਲਾ ਵਾਸੀਆਂ ਵਿਚ ਰੋਸ

0
87

ਜਲੰਧਰ ,17 ਜੁਲਾਈ (ਰਮੇਸ਼ ਗਾਬਾ) ਵਾਰਡ ਨੰਬਰ 65 ਅਧੀਨ ਪੈਂਦੇ ਗਾਂਧੀ ਕੈਂਪ ਨੇੜੇ ਭਗਵਾਨ ਦਾਸ ਡਿਪੂ ਕੋਲ ਹੋ ਰਹੀ ਨਜਾਇਜ਼ ਉਸਾਰੀ ਦੇ ਚਲਦਿਆਂ ਮੁਹੱਲਾ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਉਸਾਰੀ ਕਰ ਰਹੇ ਲੋਕਾਂ ਉੱਪਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਨਾਜਾਇਜ਼ ਉਸਾਰੀ ਸੜਕ ਉਪਰ ਹੀ ਕੀਤੀ ਜਾ ਰਹੀ ਹੈ। 6-7 ਫੁੱਟ ਤਕ ਗਲੀ ਨੂੰ ਕਵਰ ਕੀਤਾ ਜਾ ਰਿਹਾ ਹੈ। ਜੋ ਕਿ ਕਈ ਦੁਰਘਟਨਾਵਾਂ ਦਾ ਕਾਰਨ ਹੋ ਸਕਦੀ ਹੈ। ਇਸ ਸੰਬੰਧ ਵਿਚ ਏ ਟੀ ਪੀ ਇੰਸਪੈਕਟਰ ਨਾਲ ਗੱਲ ਚਾਹੀ ਤਾ ਓਹਨਾ ਨੇ ਫੋਨ ਨਹੀਂ ਚੁਕਿਆ ।