ਰੰਜਿਸ਼ ਚੱਲਦਿਆਂ ਨੌਜਵਾਨ ਦਾ ਕਤਲ

0
59

ਹੁਸ਼ਿਆਰਪੁਰ (TLT) ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਲੰਗਾਹ `ਚ ਨਿੱਜੀ ਰੰਜਿਸ਼ ਨੂੰ ਲੈ ਕੇ ਚਾਚੇ ਦੇ ਜਵਾਈ ਵਲੋਂ 30 ਸਾਲਾ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਰੋਹਿਤ ਸਲਾਰੀਆ (30) ਪੁੱਤਰ ਸੁਦੇਸ਼ ਕੁਮਾਰ ਲੰਗਾਹ ਏਮਾ ਮਾਂਗਟ ਵਿੱਚ ਹਾਰਡ ਵੇਅਰ ਲਈ ਦੁਕਾਨ ਕਰਦਾ ਸੀ। ਉਹ ਸ਼ੁੱਕਰਵਾਰ ਸ਼ਾਮ ਨੂੰ ਕਰੀਬ 6.30 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ, ਜਦੋਂ ਉਹ ਕਰੀਬ 7 ਵਜੇ ਆਪਣੇ ਪਿੰਡ ਲੰਗਾਹ ਘਰ ਦੇ ਕੋਲ ਪਹੁੰਚਿਆ ਤਾਂ ਪਿੱਛੇ ਕਾਰ ਵਿਚ ਚਾਚੇ ਦਾ ਜਵਾਈ ਨਾਲ ਆ ਰਹੇ ਅਣਪਛਾਤੇ ਨੌਜਵਾਨ ਨੇ ਰੋਹਿਤ ਨੇ ਸਲਾਰੀਆ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਜਿਸ ਵਿੱਚ ਰੋਹਿਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਇਸ ਸਬੰਧੀ ਪੁਲਿਸ ਸੂਚਿਤ ਕਰ ਦਿੱਤਾ ਗਿਆ ਹੈ ਜੋ ਮਾਮਲੇ ਦੀ ਜਾਂਚ ਕਰ ਰਹੀ ਹੈ।