ਪਿਰਾਮਿਡ ਕਾਲਜ ਆਫ ਬਿਜ਼ਨੈੱਸ ਐਂਡ ਟੈਕਨਾਲੋਜੀ ਨੇ ਕੋਰੋਨਾ ਵੈਕਸੀਨ ਕੈਂਪ ਲਗਾਇਆ

0
48

ਜਲੰਧਰ (ਹਰਪ੍ਰੀਤ ਕਾਹਲੋਂ) ਪਿਰਾਮਿਡ ਕਾਲਜ ਆਫ ਬਿਜ਼ਨੈੱਸ ਐਂਡ ਟੈਕਨਾਲੋਜੀ ਵਲੋਂ 18 ਸਾਲ ਤੋਂ ਉੱਪਰ ਉਮਰ ਦੇ ਵਿਦਿਆਰਥੀਆਂ ਲਈ ਕੋਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 90 ਵਿਦਿਆਰਥੀਆਂ ਨੇ ਇਸ ਦਾ ਲਾਭ ਲਿਆ | ਇਸ ਮੌਕੇ ਪ੍ਰੋਫੈਸਰ ਜਤਿੰਦਰ ਸਿੰਘ ਬੇਦੀ ਚੇਅਰਮੈਨ (ਪੀ. ਸੀ. ਬੀ. ਟੀ.) ਨੇ ਕਿਹਾ ਕਿ ਕੋਰੋਨਾ ਵੈਕਸੀਨ ਹੀ ਇਕਲੌਤਾ ਹੱਲ ਹੈ, ਜਿਸ ਨਾਲ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਅਤੇ ਵਿਦਿਅਕ ਸੰਸਥਾ ਵਲੋਂ ਹਰੇਕ ਬਾਲਗ ਵਿਦਿਆਰਥੀ ਦਾ ਟੀਕਾਰਨ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੰਸਥਾ ਦੀ ਵਾਇਸ ਪ੍ਰੈਜ਼ੀਡੈਂਟ ਸਚਲੀਨ ਕੌਰ ਬੇਦੀ ਨੇ ਕਿਹਾ ਕਿ ਇਸ ਵਿਦਿਅਕ ਸੰਸਥਾ ਵਲੋਂ ਇਸ ਮਹਾਂਮਾਰੀ ਤੋਂ ਬਚਾਅ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ ਅਤੇ ਸਭ ਵਿਦਿਆਰਥੀਆਂ ਲਈ ਪੂਰੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ |