ਡਿਪਸ ਵਿਦਿਆਰਥੀਆਂ ਨੂੰ ਪੌਸ਼ਟਿਕ ਆਹਾਰ ਲਈ ਕੀਤਾ ਜਾਗਰੂਕ

0
43

ਜਲੰਧਰ (ਹਰਪ੍ਰੀਤ ਕਾਹਲੋਂ) ਡਿਪਸ ਸੰਸਥਾਵਾਂ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਸ਼ਟਿਕ ਆਹਾਰ ਸਬੰਧੀ ਜਾਗਰੂਕ ਕੀਤਾ ਗਿਆ, ਜਿਸ ਲਈ ਆਨਲਾਈਨ ਸਿਹਤਮੰਦ ਟਿਫ਼ਨ ਗਤੀਵਿਧੀ ਕਰਵਾਈ ਗਈ | ਇਸ ਗਤੀਵਿਧੀ ਵਿਚ ਪ੍ਰੀ ਵਿੰਗ ਦੇ ਬੱਚਿਆਂ ਨੇ ਆਪਣੀਆਂ ਮਾਵਾਂ ਦੇ ਨਾਲ ਸਿਹਤਮੰਦ ਟਿਫ਼ਨ ਅਤੇ ਸਲਾਦ ਤਿਆਰ ਕੀਤੇ ਤੇ ਸਾਥੀਆਂ ਨਾਲ ਮਿੱਲ ਕੇ ਖਾਧੇ | ਸਕੂਲ ਦੇ ਅਧਿਆਪਕਾਂ ਨੇ ਵਿਡਿਓਜ਼ ਰਾਹੀਂ ਬੱਚਿਆਂ ਨੂੰ ਸਿਹਤਮੰਦ ਭੋਜਨ ਖਾਣ ਲਈ ਪ੍ਰੇਰਿਤ ਕਰਦਿਆਂ ਵੱਖ-ਵੱਖ ਸਬਜ਼ੀਆਂ ਅਤੇ ਫਲਾਂ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਸਕੂਲ ਦੇ ਸਾਰੇ ਪਿ੍ੰਸੀਪਲਾਂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਕਿਸੇ ਗਤੀਵਿਧੀ ਲਈ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੂੰ ਆਪਣੇ ਬਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪੌਸ਼ਟਿਕ ਭੋਜਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਹੀ ਵਿਕਾਸ ਹੋ ਸਕੇ | ਐਮ. ਡੀ. ਸਰਦਾਰ ਤਰਵਿੰਦਰ ਸਿੰਘ ਤੇ ਸੀ. ਈ. ਓ. ਮੋਨਿਕਾ ਮੰਡੋਤਰਾ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਦਿਮਾਗ਼ ਰਹਿੰਦਾ ਹੈ | ਇਸ ਲਈ ਬੱਚਿਆਂ ਨੂੰ ਆਪਣੇ ਸਰੀਰ ਅਤੇ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਜਿਸ ਲਈ ਘਰ ਵਿਚ ਜੰਕ ਫੂਡ, ਤਲੇ ਹੋਏ ਜਾਂ ਬਾਹਰ ਦਾ ਭੋਜਨ ਖਾਣ ਦੀ ਬਜਾਏ ਹਰੀਆਂ ਸਬਜ਼ੀਆਂ, ਫਲ ਅਤੇ ਸਿਹਤਮੰਦ ਖ਼ੁਰਾਕ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ |