ਜਿਲ੍ਹਾ ਸਿੱਖਿਆ ਅਫਸਰ ਨੇ ਸਿਖਿਆ ਵਿਭਾਗ ਦੇ ਇੰਚਾਰਜਾ ਨਾਲ ਮੀਟਿੰਗ ਕਰਕੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਲਈ ਕੀਤਾ ਪ੍ਰੇਰਿਤ

0
14

ਫਾਜ਼ਿਲਕਾ (TLT) ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਜਿਲ੍ਹਾ ਫਾਜਿਲਕਾ ਦੇ ਸਮੂਹ ਬੀਪੀਓਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਬਰਾਂ ਅਤੇ ਬਲਾਕ ਨੋਡਲ ਇੰਚਾਰਜ (ਨੈਸ) ਨਾਲ ਕੋਵਿਡ ਹਦਾਇਤਾਂ ਦੀ ਪਾਲਣਾ ਕਰਦਿਆਂ ਇੱਕ ਜਰੂਰੀ ਮੀਟਿੰਗ ਸਕੂਲ ਨੂੰ 3 ਫਾਜਿਲਕਾ ਵਿਖੇ ਕੀਤੇ ਗਈ। ਉਹਨਾਂ ਸਮੂਹ ਬੀਪੀਓਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ  ਮੈਂਬਰਾਂ ਅਤੇ ਬਲਾਕ ਨੋਡਲ ਇੰਚਾਰਜ ਨੂੰ ਕਿਹਾ ਕਿ ਆਪਣੇ ਆਪਣੇ ਬਲਾਕਾ ਵਿੱਚ ਸਮੂਹ ਅਧਿਆਪਕ ਵਰਗ ਨੂੰ  ਬੱਚਿਆਂ ਨੂੰ  ਭਾਰਤ ਸਰਕਾਰ ਵਲੋਂ  ਕਰਵਾਏ ਜਾਣ  ਵਾਲੇ  ਨੈਸ਼ਨਲ ਅਚੀਵਮੈਂਟ ਸਰਵੇ  ਦੀ ਜੋਰਦਾਰ  ਤਿਆਰੀ ਕਰਵਾਉਣ ਲਈ  ਪ੍ਰੇਰਿਤ ਕਰਨ। ਉਹਨਾਂ  ਕਿਹਾ ਕੀ ਇਸ ਤੋ ਪਹਿਲਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਪਣੇ ਪੱਧਰ `ਤੇ  ਇਸ ਦੀ ਤਿਆਰੀ ਵੱਜੋ ਹਰ ਮਹੀਨੇ  ਪੰਜਾਬ ਅਚੀਵਮੈਂਟ ਸਰਵੇ ਟੈਸਟ ਲਿਆ ਜਾਵੇਗਾ।
ਉਹਨਾਂ ਨੇ ਸਮੂਹ ਬੀਪੀਓਜ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਮੈਂਬਰਾਂ ਨੂੰ ਚਾਲੂ ਸੈਸ਼ਨ ਲਈ ਵੱਧ ਤੋਂ ਵੱਧ ਦਾਖਲੇ ਕਰਨ ਲਈ ਉਤਸਾਹਿਤ ਕੀਤਾ। ਸਮੂਹ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਆਨਲਾਇਨ ਕਲਾਸਾ ਲਗਾਉਣ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ।ਉਹਨਾਂ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ  ਲਾਇਬ੍ਰੇਰੀ ਦੀਆ ਜਾਰੀ ਕੀਤੀਆਂ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਕਰਨ ਲਈ ਕਿਹਾ ਤਾਂ ਜੋ  ਵਿਦਿਆਰਥੀਆਂ ਦੀਆ ਪੜ੍ਹਣ ਰੁਚੀਆਂ ਨੂੰ ਵਿਕਸਤ ਕੀਤਾ ਜਾ ਸਕੇ।
ਉਹਨਾਂ ਨੇ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਭੇਜੀਆਂ ਅਭਿਆਸ ਬੁੱਕ ਤੋ ਵੱਧ ਤੋਂ ਵੱਧ ਅਭਿਆਸ ਕਰਾਉਣ ਲਈ ਕਿਹਾ। ਉਹਨਾਂ ਨੇ ਸਕੂਲ ਵਿੱਚ ਚੱਲ ਰਹੇ ਸਿਵਲ ਵਰਕਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ `ਤੇ ਪੂਰਾ ਕਰਨ ਅਤੇ ਗ੍ਰਾਟਾਂ ਦੀ ਸੁਚੱਜੀ ਵਰਤੋ ਕਰਨ ਲਈ ਕਿਹਾ ।ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਕਰੋਨਾ ਕਾਲ ਸਾਡੇ ਸਾਰਿਆਂ ਲਈ ਇਮਤਿਹਾਨ ਦੀ ਘੜੀ ਹੈ, ਅਸੀ ਆਪ ਇਸ ਮਹਾਂਮਾਰੀ ਤੋ ਬਚਣਾ ਹੈ ਅਤੇ ਆਪਣੇ ਵਿਦਿਆਰਥੀਆਂ ਨੂੰ ਵੀ ਬਚਾਉਣਾ ਹੈ,ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਸਾਰਿਆਂ  ਨੂੰ  ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ।ਵਿਦਿਆਰਥੀਆਂ ਨੂੰ  ਟੀਵੀ ਪ੍ਰੋਗਰਾਮ ਦੇਖਣ ਅਤੇ ਆਨਲਾਈਨ ਕਲਾਸਾ ਲਗਾਉਣ ਲਈ ਉਤਸਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ  ਕਿ ਆਪਾ ਸਾਰਿਆ ਨੇ ਮਿਲ ਕੇ ਨੈਸ ਨੂੰ  ਜੋਰਦਾਰ ਮੁਹਿੰਮ ਬਣਾਈਏ ਅਤੇ ਮਿੱਥੇ ਟੀਚੇ ਨੂੰ ਪੂਰਾ ਕਰਕੇ ਆਪਣੇ ਜਿਲ੍ਹੇ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਹੈ। ਉਹਨਾਂ ਨੇ ਕਿਹਾ ਕਿ ਉਹ ਜਿਲ੍ਹੇ ਦੇ ਸਮੂਹ ਅਧਿਆਪਕਾਂ ਤੋ ਪੂਰਨ ਸਹਿਯੋਗ ਲਈ ਆਸਵੰਦ ਹਨ।
ਇਸ ਮੌਕੇ ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ ਅਤੇ ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ ਵੱਲੋ ਵੀ ਹਾਜਰੀਨ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਤੇ ਬੀਪੀਈਓ ਸਤੀਸ਼ ਮਿਗਲਾਨੀ  ਬੀਪੀਈਓ ਅਜੇ ਛਾਬੜਾ, ਬੀਪੀਈਓ ਮੈਡਮ ਸੁਨੀਤਾ ਕੁਮਾਰੀ, ਬੀਪੀਈੳ ਮੈਡਮ ਸੁਖਵਿੰਦਰ ਕੌਰ, ਬੀਪੀਈਓ ਨਰਿੰਦਰ ਸਿੰਘ, ਬੀਪੀਈੳ ਬਲਰਾਜ ਕੁਮਾਰ ,ਬੀਪੀਈਓ ਸੁਨੀਲ ਕੁਮਾਰ ਅਤੇ ਜਿਲ੍ਹੇ ਦੇ ਸਮੂਹ ਬੀਐਮਟੀ ,ਨੈਸ ਨੋਡਲ ਇੰਚਾਰਜ ਮੌਜੂਦ ਸਨ।