ਉਸਾਰੀ ਕਾਮਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੇਵਾ ਕੇਂਦਰਾਂ ਵਿਖੇ ਰਜਿਸਟਰੇਸ਼ਨ ਸ਼ੁਰੂ

0
43

ਕਪੂਰਥਲਾ (TLT) ਪੰਜਾਬ ਸਰਕਾਰ ਵਲੋਂ ਕੰਸਟਰਕਸ਼ਨ ਵਰਕਰ ਵੈਲਫੇਅਰ ਬੋਰਡ ਕੋਲ ਰਜਿਸਟਰਡ ਕਾਮਿਆਂ ਦੀ ਸਹੂਲਤ ਲਈ ਉਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਸਤੇ ਸੇਵਾ ਕੇਂਦਰਾਂ ਰਾਹੀਂ ਅਪਲਾਈ ਕਰਨ ਦੀ ਸਹੂਲਤ ਦਿਤੀ ਗਈ ਹੈ।

ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਬੋਰਡ ਕੋਲ ਰਜਿਸਟਰਡ ਕਾਮੇ ਜੋ ਕਿ ਖੁਦ ਅਤੇ ਜੇਕਰ ਉਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਵਿਡ ਪਾਜੀਟਿਵ ਪਾਇਆ ਗਿਆ ਤਾਂ ਉਹ ਇਸ ਵਿੱਤੀ ਸਹਾਇਤਾ ਯੋਜਨਾ ਤਹਿਤ ਬਿਨੈਪੱਤਰ ਦੇਣ ਦੇ ਸਮਰੱਥ ਹੈ। ਬਿਨੈਪੱਤਰ ਦੇਣ ਬਦਲੇ ਸੇਵਾ ਕੇਂਦਰ ਵਲੋ 10 ਰੁਪਏ ਫਿਸਿਲੀਟੇਸ਼ਨ ਫੀਸ ਲਿਤੀ ਜਾਵੇਗੀ ਅਤੇ ਬਿਨੈਕਾਰਾਂ ਲਈ ਆਪਣਾ ਆਧਾਰ ਕਾਰਡ ਬੋਰਡ ਕੋਲ ਰਜਿਸਟਰੇਸ਼ਨ ਸਬੰਧੀ ਦਸਤਾਵੇਜ ਅਤੇ ਕੋਵਿਡ ਪਾਜ਼ੀਟਿਵ ਹੋਣ ਦੀ ਰਿਪੋਰਟ ਲੈ ਕੇ ਆਉਣਾ ਲਾਜ਼ਮੀ ਹੋਵੇਗਾ।