ਸੀ. ਟੀ. ਆਈ. ਏ. ਪੀ. ਤੇ ਐਸੋਚੈਮ ਜੀ. ਈ. ਐੱਮ. ਨੇ ਕਰਵਾਇਆ ਆਰਕੀਟੈਕਚਰ ਕਨਕਲੇਵ-2021

0
46

ਜਲੰਧਰ (ਹਰਪ੍ਰੀਤ ਕਾਹਲੋਂ) ਸੈਂਟਰ ਆਫ਼ ਐਕਸੀਲੈਂਸ ਫ਼ਾਰ ਰਿਸਰਚ ਐਂਡ ਇਨੋਵੇਸ਼ਨ, ਸੀ. ਟੀ. ਆਈ. ਏ. ਪੀ. ਨੇ ਨਵੀਂ ਦਿੱਲੀ ਦੇ ਐਸੋਚੈਮ ਜੀ. ਈ. ਐੱਮ. ਗਰੀਨ ਬਿਲਡਿੰਗ ਕੌਂਸਲ ਦੇ ਸਹਿਯੋਗ ਨਾਲ ਕਨਕਲੇਵ ਕਰਵਾਇਆ, ਜਿਸ ‘ਚ ਆਰਕੀਟੈਕਚਰ ਵਾਤਾਵਰਨ ਰਣਨੀਤੀਆਂ ਥੀਮ ‘ਤੇ ਗੱਲਬਾਤ ਕੀਤੀ ਗਈ | ਸੀ. ਟੀ. ਆਈ. ਏ. ਪੀ. ਦੀ ਮੁਖੀ ਅਤੇ ਆਈ. ਆਈ. ਏ. ਜਲੰਧਰ ਚੈਪਟਰ ਦੀ ਵਾਈਸ ਚੇਅਰਮੈਨ ਏ. ਆਰ. ਸ਼ੁਰੂਤੀ ਐੱਚ. ਕਪੂਰ ਨੇ ਆਪਣੀ ਖੋਜ ਈਥੋਸ ਆਫ਼ ਪਾਸਟ, ਐਸੋਚੈਮ ਜੀ. ਈ. ਐੱਮ. ਪੰਜਾਬ ਚੈਪਟਰ ਦੇ ਚੇਅਰਮੈਨ ਅਤੇ ਸਾਕਾਰ ਫਾਉਡੇਸ਼ਨ ਵਿਖੇ ਆਰਕੀਟੈਕਟ ਦੇ ਪਿ੍ੰਸੀਪਲ ਏ. ਆਰ. ਸੁਰਿੰਦਰ ਬਾਘਾ ਨੇ ਵੱਖ-ਵੱਖ ਜਲਵਾਯੂ ਜਵਾਬਦੇਹ, ਐਸੋਚੈਮ ਜੇਮ ਗਰੀਨ ਬਿਲਡਿੰਗ ਦੇ ਚੇਅਰਮੈਨ ਅਤੇ ਅਸੋਸੀਏਟ ਪੰਕਜ ਧਾਰਕਰ ਨੇ ਵੱਖ-ਵੱਖ ਵਾਸਤੂਕਲਾ ਵਾਤਾਵਰਨ ਰਣਨੀਤੀਆਂ ਬਾਰੇ ਵਿਚਾਰ-ਵਟਾਂਦਰੇ ਕੀਤੇ |