ਸ਼ਹਿਰ ‘ਚ ਹੋਰ ਲੱਗਣਗੀਆਂ ਨਵੀਆਂ ਐੱਲ. ਈ. ਡੀ. ਲਾਈਟਾਂ

0
30

ਜਲੰਧਰ (ਹਰਪ੍ਰੀਤ ਕਾਹਲੋਂ) 44 ਕਰੋੜ ਦੀ ਲਾਗਤ ਨਾਲ ਸ਼ਹਿਰ ‘ਚ ਲੱਗ ਰਹੀਆਂ 60 ਹਜ਼ਾਰ ਐੱਲ. ਈ. ਡੀ. ਲਾਈਟਾਂ ਲਗਾਉਣ ਤੋਂ ਬਾਅਦ ਸਮਾਰਟ ਸਿਟੀ ਕੰਪਨੀ ਵਲੋਂ ਨਵੇਂ ਇਲਾਕਿਆਂ ਤੋਂ ਇਲਾਵਾ ਸ਼ਹਿਰ ‘ਚ ਹੋਰ 20 ਹਜ਼ਾਰ ਦੇ ਕਰੀਬ ਐੱਲ. ਈ. ਡੀ. ਲਾਈਟਾਂ ਲਗਾਈਆਂ ਜਾਣਗੀਆਂ | ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ‘ਚ ਹੋਰ 20 ਹਜ਼ਾਰ ਲੱਗਣ ਜਾ ਰਹੀਆਂ ਐੱਲ. ਈ. ਡੀ. ਲਾਈਟਾਂ ਸਮੇਤ ਹੋਰ ਮੁੱਦਿਆਂ ‘ਤੇ ਸੀ. ਈ. ਓ. ਕਰਨੇਸ਼ ਸ਼ਰਮਾ ਦੀ ਪ੍ਰਧਾਨਗੀ ‘ਚ ਚਰਚਾ ਕੀਤੀ ਹੈ | ਦੱਸਿਆ ਜਾਂਦਾ ਹੈ ਕਿ ਸਮਾਰਟ ਸਿਟੀ ਕੰਪਨੀ ਨੇ ਸ਼ਹਿਰ ਵਿਚ 60 ਹਜ਼ਾਰ ਦੇ ਕਰੀਬ ਐੱਲ. ਈ. ਡੀ. ਲਾਈਟਾਂ ਜੁਲਾਈ ਦੇ ਮਹੀਨੇ ਵਿਚ ਲਗਾਉਣ ਦਾ ਟੀਚਾ ਪੂਰਾ ਕਰ ਲਿਆ ਜਾਵੇਗਾ | ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੈਕਡੌਨਲ ਦੇ ਨਾਲ ਬਾਈਪਾਸ ‘ਤੇ ਐੱਲ. ਈ. ਡੀ. ਲਾਈਟਾਂ ਲਗਵਾਉਣ ਦੀ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੂੰ ਸਿਫ਼ਾਰਸ਼ ਕੀਤੀ ਸੀ | ਇਸ ਬਾਈਪਾਸ ਤੋਂ ਇਲਾਵਾ ਸ਼ਹਿਰ ‘ਚ ਰਹਿ ਗਏ ਪੁਆਇੰਟਾਂ ‘ਤੇ ਲਾਈਟਾਂ ਲਗਾਈਆਂ ਜਾਣਗੀਆਂ | ਇਹ ਲਾਈਟਾਂ 60 ਹਜ਼ਾਰ ਐਲ. ਈ. ਡੀ. ਲਾਈਟਾਂ ਤੋਂ ਅਲੱਗ ਹੋਣਗੀਆਂ | ਵਰਿਆਣਾ ਡੰਪ ‘ਤੇ ਡਰੋਨ ਸਰਵੇ ਤੋਂ ਬਾਅਦ ਹੁਣ ਕੂੜੇ ਦੀ ਸਹੀ ਜਾਣਕਾਰੀ ਲਈ ਪਹਿਲਾਂ ਸਮਾਰਟ ਸਿਟੀ ਕੰਪਨੀ ਨੇ ਚੰਡੀਗੜ੍ਹ ਦੀਆਂ ਕੰਪਨੀ ਨਾਲ ਸੰਪਰਕ ਕੀਤਾ ਸੀ ਪਰ ਉਕਤ ਕੰਪਨੀਆਂ ਨੇ ਇੰਤਜ਼ਾਮ ਨਾ ਹੋਣ ਕਰਕੇ ਸਰਵੇ ਕਰਨ ਤੋਂ ਅਸਮਰੱਥਤਾ ਜ਼ਾਹਿਰ ਕੀਤੀ ਹੈ, ਜਿਸ ਕਰਕੇ ਕੰਪਨੀ ਵਲੋਂ ਹੁਣ ਸਰਵੇ ਲਈ ਮੁੰਬਈ ਦੀ ਕੰਪਨੀ ਨਾਲ ਸੰਪਰਕ ਕੀਤਾ ਕੀਤਾ ਹੈ |