ਡੀ. ਐੱਮ. ਸਪੋਰਟਸ ਵਲੋਂ ਗੜ੍ਹਾ ਸਕੂਲ ਵਿਖੇ ਬੈਡਮਿੰਟਨ ਖੇਡ ਮੈਦਾਨ ਦਾ ਉਦਘਾਟਨ

0
40

ਜਲੰਧਰ (ਹਰਪ੍ਰੀਤ ਕਾਹਲੋਂ) ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੜਾ ਜਲੰਧਰ ਵਿਖੇ ਨਵਾਂ ਬੈਡਮਿੰਟਨ ਦਾ ਕੋਰਟ ਖਿਡਾਰੀਆਂ ਲਈ ਤਿਆਰ ਕੀਤਾ ਗਿਆ ਤੇ ਇਸ ਦਾ ਰਸਮੀ ਉਦਘਾਟਨ ਡੀ. ਐੱਮ. ਸਪੋਰਟਸ ਜਲੰਧਰ ਇਕਬਾਲ ਸਿੰਘ ਰੰਧਾਵਾ ਨੇ ਕੀਤਾ | ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਸਟਾਫ਼ ਦੀ ਇਸ ਉਪਰਾਲੇ ਲਈ ਤਾਰੀਫ਼ ਕੀਤੀ ਤੇ ਕਿਹਾ ਕਿ ਬਹੁਤ ਹੀ ਥੋੜੇ ਸਮੇਂ ਦੇ ‘ਚ ਏਨਾ ਸ਼ਾਨਦਾਰ ਖੇਡ ਮੈਦਾਨ ਤਿਆਰ ਕੀਤਾ ਹੈ ਅਤੇ ਇਸ ਤੋਂ ਸਕੂਲ ਦੇ ਖਿਡਾਰੀ ਲਾਭ ਲੈਣਗੇ ਤੇ ਆਪਣੀ ਖੇਡ ਦੇ ਵਿਚ ਨਿਖਾਰ ਲੈ ਕੇ ਆਉਣਗੇ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਕਿਰਨ ਜੋਤੀ, ਦਲਵੀਰ ਕੌਰ ਪੀ. ਟੀ. ਆਈ, ਕੁਲਵਿੰਦਰ ਸਿੰਘ ਕਲਰਕ ਤੇ ਹੋਰ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |