ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ: ਖੂਹ ‘ਚ ਡਿੱਗੇ ਲੋਕ, 3 ਮੌਤਾਂ

0
41

ਭੋਪਾਲ (TLT) ਮੱਧ ਪ੍ਰਦੇਸ਼ ਵਿਚ ਵਿਦਿਸ਼ਾ ਦੇ ਗੰਜਬਸੌਦਾ ਵਿਚ ਬੀਤੀ ਰਾਤ ਖੂਹ ‘ਚ ਡਿੱਗੀ ਇਕ ਬੱਚੀ ਦੇ ਬਚਾਅ ਲਈ ਖੜੇ ਲੋਕ ਅਚਾਨਕ ਮਿੱਟੀ ਧਸਣ ਨਾਲ ਖੂਹ ‘ਚ ਡਿੱਗ ਗਏ ਅਤੇ ਮਲਬੇ ਵਿਚ ਦੱਬ ਗਏ। ਇਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋਈ ਹੈ ਜਦ ਕਿ 16 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ ਗਿਆ। ਫ਼ਿਲਹਾਲ ਬਚਾਅ ਕਾਰਜ ਜਾਰੀ ਹੈ। ਰਾਜ ਮੰਤਰੀ ਵਿਸ਼ਵਾਸ ਸਾਰੰਗ ਵੀ ਮੌਕੇ ‘ਤੇ ਮੌਜੂਦ ਸਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਵਾਰਸਾਂ ਲਈ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਜ਼ਖਮੀਆਂ ਦਾ ਮੁਫਤ ਡਾਕਟਰੀ ਇਲਾਜ ਵੀ ਕੀਤਾ ਜਾਵੇਗਾ।