ਮਿਸ਼ਨ ਰੈਡ ਸਕਾਈ ਤਹਿਤ ਨੌਜਵਾਨਾਂ ਦੇ ਹੁਨਰ ਵਿਕਾਸ ਵੱਲ ਵਿਸ਼ੇਸ਼ ਤਵੱਜੋਂ ਦੇਣ ਦੇ ਨਿਰਦੇਸ਼

0
37

ਕਪੂਰਥਲਾ (TLT) ਪੰਜਾਬ ਸਰਕਾਰ ਦੁਆਰਾ ਉਲੀਕੇ ਗਏ ਮਿਸ਼ਨ ਰੈਡ ਸਕਾਈ ਦੇ ਸਬੰਧ ਵਿੱਚ ਅੱਜ ਮਿਸ਼ਨ ਰੈਡ ਸਕਾਈ ਅਫ਼ਸਰਾਂ ਦੀ ਮੀਟਿੰਗ ਚਾਰੂਮਿਤਾ, ਐਸ.ਡੀ.ਐਸ ਸੁਲਤਾਨਪੁਰ-ਕਮ-ਨੋਡਲ ਅਫ਼ਸਰ ਮਿਸ਼ਨ ਰੈਡ ਸਕਾਈ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਮੀਟਿੰਗ ਵਿੱਚ ਓਟ ਕਲੀਨਕਾਂ ਵਿੱਚ ਇਲਾਜ ਕਰਵਾ ਰਹੇ ਉਮੀਦਵਾਰਾਂ ਨੂੰ ਸਕਿੱਲ ਟੇ੍ਰਨਿੰਗ ਕੋਰਸ ਕਰਵਾਉਣ ਤੇ ਜ਼ਿਆਦਾ ਜੋਰ ਦਿੱਤਾ ਗਿਆ।

ਡਾਇਰੈਕਟਰ ਐਲ.ਕੇ ਗੋਇਲ ਬਲਾਕ ਮਿਸ਼ਨ ਮੈਨੇਜਰ ਰਜੇਸ਼ ਬਾਹਰੀ ਵੱਲੋਂ ਮਿਸ਼ਨ ਰੈਡ ਸਕਾਈ ਅਫ਼ਸਰਾਂ ਨੂੰ ਉਹਨਾਂ ਦੀਆਂ ਸੰਸਥਾਵਾ ਵੱਲੋਂ ਕਰਵਾਏ ਜਾਂਦੇ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਐਸ.ਡੀ.ਐਮ ਸੁਲਤਾਨਪੁਰ ਲੋਧੀ ਨੇ ਮਿਸ਼ਨ ਰੈਡ ਸਕਾਈ ਅਫ਼ਸਰਾਂ ਨੂੰ ਕਿਹਾ ਕਿ ਉਹਨਾਂ ਨੂੰ ਅਲਾਟ ਕੀਤੇ 10 ਉਮੀਦਵਾਰ ਜੋ ਨਸ਼ਾ ਛੱਡ ਚੁੱਕੇ ਹਨ ਜਾ ਜਿਨ੍ਹਾਂ ਦਾ ਇਲਾਜ ਅਜੇ ਵੀ ਕਲੀਨਕ ਵਿੱਚ ਚੱਲ ਰਿਹਾ ਹੈ ਉਹਨਾਂ ਵਿੱਚੋ ਜਿਹੜੇ ਪ੍ਰਾਰਥੀ ਕੁਝ ਨਹੀ ਕਰ ਰਹੇ ਅਤੇ ਜ਼ਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈ ਉਹਨ੍ਹਾਂ ਨੂੰ ਸਕਿੱਲ ਟੇ੍ਰਨਿੰਗ ਲਈ ਪ੍ਰੇਰਿਤ ਕੀਤਾ ਜਾਵੇ।

ਇਸ ਮੌਕੇ ਸ਼੍ਰੀਮਤੀ ਚਾਰੂਮਿਤਾ, ਐਸ.ਡੀ.ਐਸ ਸੁਲਤਾਨਪੁਰ-ਕਮ-ਨੋਡਲ ਅਫ਼ਸਰ ਮਿਸ਼ਨ ਰੈਡ ਸਕਾਈ, ਨੀਲਮ ਮਹੇ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਸਕਿੱਲ ਡਿਵੈਲਪਮੈਂਟ ਅਤੇ ਟੇ੍ਰਨਿੰਗ ਅਫ਼ਸਰ, ਕਪੂਰਥਲਾ, ਵਰੁਣ ਜੋਸ਼ੀ, ਪਲੇਸਮੈਂਟ ਅਫ਼ਸਰ, ਗੋਰਵ ਕੁਮਾਰ, ਕਰੀਅਰ ਕਾਊਂਸਲਰ, ਕਪੂਰਥਲਾ ਅਤੇ ਵੱਖ-ਵੱਖ ਵਿਭਾਗਾਂ ਤੋਂ ਲਗਾਏ ਗਏ ਮਿਸ਼ਨ ਰੈਡ ਸਕਾਈ ਅਫ਼ਸਰ ਮੌਜੂਦ ਰਹੇ।