ਇੰਗਲੈਂਡ ਦੌਰੇ ‘ਤੇ ਗਈ ਭਾਰਤੀ ਕ੍ਰਿਕਟ ਟੀਮ ਦੇ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ

0
83

ਨਵੀਂ ਦਿੱਲੀ (TLT) ਇੰਗਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਟੈੱਸਟ ਸੀਰੀਜ਼ ਤੋਂ ਪਹਿਲਾ ਭਾਰਤੀ ਕ੍ਰਿਕਟ ਟੀਮ ਪ੍ਰੇਸ਼ਾਨੀਆਂ ਵਿਚਕਾਰ ਘਿਰ ਗਈ ਹੈ। ਟੀਮ ਇੰਡੀਆ ਦੇ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹ ਉਸ ਵਕਤ ਹੋਇਆ ਹੈ, ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆ ਆਰਾਮ ‘ਤੇ ਚੱਲ ਰਹੀ ਹੈ। ਜਿਸ ਦੌਰਾਨ ਦੋ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਵਿਚੋਂ ਇਕ ਠੀਕ ਹੋ ਗਿਆ ਹੈ, ਜਦਕਿ ਦੂਸਰਾ ਖਿਡਾਰੀ ਦਾ ਜਲਦ ਟੈੱਸਟ ਕੀਤਾ ਜਾ ਰਿਹਾ ਹੈ।