ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਮਹਿੰਗਾਈ ਭੱਤੇ `ਚ 11 ਫੀਸਦੀ ਵਾਧਾ

0
46

ਨਵੀਂ ਦਿੱਲੀ (TLT)
ਕੇਂਦਰੀ ਕਮਰਚਾਰੀਆਂ ਦੇ ਮਹਿੰਗਾਈ ਭੱਤੇ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ। ਪਿੱਛਲੇ ਸਾਲ ਕੋਰੋਨਾ ਕਾਲ ਦੀ ਸ਼ੁਰੂਆਤ ਵਿੱਚ ਮਹਿੰਗਾਈ ਭੱਤੇ ਤੇ ਰੋਕ ਲਗਾਈ ਗਈ ਸੀ।ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਤੇ ਰੋਕ ਲੱਗੀ ਸੀ।
ਸਰਕਾਰ ਨੇ 1 ਜਨਵਰੀ 2020, 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਲਾਗੂ ਹੋਣ ਵਾਲੀਆਂ ਤਿੰਨ ਕਿਸ਼ਤਾਂ ਤੇ ਲਗੀ ਰੋਕ ਹਟਾ ਦਿੱਤੀ ਗਈ ਹੈ। ਰੋਕ ਹਟਾਉਣ ਤੋਂ ਬਾਅਦ ਤਿੰਨਾਂ ਕਿਸ਼ਤਾਂ ਨੂੰ ਮਿਲਾਕੇ ਕੁੱਲ੍ਹ 11 ਫੀਸਦੀ ਦਾ ਵਾਧਾ ਹੋਏਗਾ।
ਮਹਿੰਗਾਈ ਭੱਤੇ ਨੂੰ 17 ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ ਹੈ। ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ ‘ਚ ਇਹ ਫੈਸਲਾ ਲਿਆ ਗਿਆ ਹੈ। ਕੋਰੋਨਾ ਕਾਲ ‘ਚ ਵਧਦੀ ਮਹਿੰਗਾਈ ‘ਚ ਇਸ ਫੈਸਲੇ ਨਾਲ ਲਗਪਗ 50 ਲੱਖ ਕੇਂਦਰੀ ਕਰਮਚਾਰੀਆਂ ਤੇ ਪੈਂਸ਼ਨਰਾਂ ਨੂੰ ਫਾਇਦਾ ਪਹੁੰਚੇਗਾ।