ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ

0
31

ਹੁਸ਼ਿਆਰਪੁਰ,ਖਰੜ (TLT) ਜੁਆਇੰਟ ਡਾਕਟਰਜ਼ ਐਸੋਸੀਏਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ ਵੱਖ – ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਮੂਹ ਸਰਕਾਰੀ ਡਾਕਟਰਾਂ ਨੇ ਸਰਕਾਰ ਵਲੋਂ ਡਾਕਟਰਾਂ ਦੇ ਐਨ.ਪੀ.ਏ. ‘ਚ ਕੀਤੀ ਕਟੌਤੀ ਦੇ ਵਿਰੋਧ ‘ਚ ਕੀਤੀ ਮੁਕੰਮਲ ਹੜਤਾਲ ਦੇ ਤੀਸਰੇ ਦਿਨ ਸਥਾਨਕ ਪ੍ਰਭਾਤ ਚੌਕ ‘ਚ ਚੱਕਾ ਜਾਮ ਕਰ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉੱਥੇ ਹੀ ਖਰੜ ਵਿਚ ਵੀ ਡਾਕਟਰਾਂ ਵਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਦੇ ਖ਼ਿਲਾਫ਼ ਸੜਕ ‘ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।