ਬਲਾਚੌਰ ਵਿਖੇ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼

0
51

ਬਲਾਚੌਰ (TLT) ਬਲਾਚੌਰ ਬਾਈਪਾਸ ਰੋਪੜ ਰੋਡ ‘ਤੇ ਸਥਿਤ ਵੇਰਕਾ ਦੁੱਧ ਇਕੱਤਰ ਕਰਨ ਵਾਲੇ ਪਲਾਂਟ ਦੇ ਇਕ ਕਮਰੇ ਵਿਚ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਣ ਦੇ ਨਾਲ ਹੀ ਡੀ.ਐੱਸ.ਪੀ. ਬਲਾਚੌਰ ਤਰਲੋਚਨ ਸਿੰਘ, ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਚੁੱਕੀ ਹੈ ਅਤੇ ਜਾਂਚ ਪੜਤਾਲ ਜਾਰੀ ਹੈ |