ਸੀ. ਟੀ. ਗਰੁੱਪ ਵਿਖੇ ਉਦਮਤਾ ‘ਤੇ 2 ਦਿਨਾ ਬੂਟ ਕੈਂਪ ਕਰਵਾਇਆ

0
52

ਜਲੰਧਰ (ਹਰਪ੍ਰੀਤ ਕਾਹਲੋਂ) ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸਾਊਥ ਕੈਂਪਸ ਸ਼ਾਹਪੁਰ ਵਿਖੇ ਉੱਦਮੀਆਂ ਲਈ ਪਰਿਵਾਕ ਪ੍ਰਬੰਧਿਤ ਕਾਰੋਬਾਰ-ਉਦਮਤਾ ਦੇ 2 ਦਿਨਾ ਬੂਟ ਕੈਂਪ ਕਰਵਾਇਆ ਗਿਆ | ਇਹ ਕੈਂਪ ਉਨ੍ਹਾਂ ਦੀਆਂ ਕੁਸ਼ਲਤਾਵਾਂ ਅਤੇ ਮੌਜੂਦਾ ਫ਼ਰਮਾਂ ਬਾਰੇ ਗਿਆਨ ਵਧਾਉਣ ਲਈ ਕਰਵਾਇਆ ਗਿਆ ਸੀ | ਇਹ ਉਨ੍ਹਾਂ ਲਈ ਬਹੁਤ ਸਹਾਇਕ ਸੀ ਜੋ ਆਪਣਾ ਨਵਾਂ ਕਾਰੋਬਾਰ ਸਥਾਪਤ ਕਰਨਾ ਚਾਹੁੰਦੇ ਹਨ | ਬੂਟ ਕੈਂਪ ‘ਚ ਚਾਰਟਰਡ ਅਕਾਊਟੈਂਟ, ਐੱਸ. ਐੱਫ. ਜੀ. ਇੰਡਸਟਰੀ ਐਂਡ ਫੇਰੋ ਅਕਾਉਂਟਿੰਗ ਸਰਵਸਿਜ ਪ੍ਰਾਈਵੇਟ ਲਿਮਟਿਡ ਦੇ ਫਾਉਂਡਰ ਅਤੇ ਸੋਫੀਨਕੋ ਇੰਡਸਟਰੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਸ਼ਾਤ ਬੌਥਰਾ ਨੇ ਪਰਿਵਾਰ ਪ੍ਰਬੰਧਿਤ ਕਾਰੋਬਾਰ ਨੂੰ ਸੰਭਾਲਣ ਦੇ ਵੱਖ-ਵੱਖ ਪਹਿਲੂਆਂ ਅਤੇ ਖ਼ਾਸ ਕਰਕੇ ਕੋਵਿਡ-19 ਦੀ ਸਥਿਤੀ ਦੇ ਸਮੇਂ ਕਿਸ ਤਰ੍ਹਾਂ ਨਵਾਂ ਕਾਰੋਬਾਰ ਸਥਾਪਤ ਕੀਤਾ ਜਾ ਸਕਦਾ ਹੈ, ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਮੈਨੇਜਮੈਂਟ ਤੇ ਇੰਜੀਨੀਅਰਿੰਗ ਸਟਰੀਮ ਦੇ 259 ਵਿਦਿਆਰਥੀਆਂ ਨੇ ਇਸ ਵਿਚ ਹਿੱਸਾ ਲਿਆ | ਸੀ. ਟੀ. ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਅਤੇ ਸੀ. ਸੀ. ਪੀ. ਸੀ. ਦੇ ਡਿਪਟੀ ਡਾਇਰੈਕਟਰ ਵੰਸ਼ ਰਹੇਜਾ ਨੇ ਕਿਹਾ ਕਿ ਇਸ ਤਰਾਂ ਦੇ ਵਿਹਾਰਕ ਸੈਸ਼ਨਾਂ ਨੂੰ ਵਿਦਿਆਰਥੀਆਂ ਨੂੰ ਨਵਾਂ ਬਿੰਦੂ ਦੇਣ ਅਤੇ ਲਾਭਕਾਰੀ ਮੌਕਿਆਂ ਦੀ ਭਾਲ ਕਰਨ ਲਈ ਨਾ ਨਿੱਜੀ ਵਿਕਾਸ ਲਈ ਜ਼ਰੂਰੀ ਹੈ |