ਮੀਰੀ ਪੀਰੀ ਨੂੰ ਸਮਰਪਿਤ ਸ਼ਾਸਤਰ ਮਾਰਚ 18 ਨੂੰ

0
40

ਜਲੰਧਰ(ਹਰਪ੍ਰੀਤ ਕਾਹਲੋਂ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਮੀਰੀ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਅਤੇ ਸਿੰਘ ਸਭਾਵਾਂ ਵਲੋਂ 18 ਜੁਲਾਈ ਦਿਨ ਐਤਵਾਰ ਨੂੰ ਸ਼ਾਮ 4 ਵਜੇ ਸ਼ਾਸਤਰ ਮਾਰਚ ਸਜਾਇਆ ਜਾ ਰਿਹਾ ਹੈ, ਜੋ ਸ਼ਾਮ 7 ਵਜੇ ਗੁਰੂ ਨਾਨਕ ਮਿਸ਼ਨ ਚੌਂਕ ਗੁਰੂ ਘਰ ਵਿਖੇ ਪੁੱਜ ਕੇ ਸਮਾਪਤ ਹੋਵੇਗਾ | ਉਪਰੰਤ ਢਾਡੀ ਦਰਬਾਰ, ਗਤਕੇ ਅਖਾੜੇ ਲਾ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ | ਜਾਣਕਾਰੀ ਦਿੰਦਿਆਂ ਸਿੰਘ ਸਭਾਵਾਂ ਵਲੋਂ ਪਰਮਿੰਦਰ ਸਿੰਘ ਦਸਮੇਸ਼ ਨਗਰ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਸ਼ਨਬੀਰ ਸਿੰਘ ਖ਼ਾਲਸਾ, ਜਗਜੀਤ ਸਿੰਘ ਖ਼ਾਲਸਾ, ਤੇਜਿੰਦਰ ਸਿੰਘ ਪਰਦੇਸੀ ਅਤੇ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਸਾਰੀਆਂ ਸੰਗਤਾਂ ਮਾਰਚ ਵਿਚ ਗੁਰੂ ਜੱਸ ਕਰਦੇ ਹੋਏ ਸ਼ਾਂਤਮਈ ਤਰੀਕੇ ਨਾਲ ਆਪਣੇ ਆਪਣੇ ਇਲਾਕਿਆਂ ਤੋਂ ਵੱਡੀ ਗਿਣਤੀ ‘ਚ ਸ਼ਾਮਲ ਹੋ ਕੇ ਸਮਾਗਮ ਦੀਆਂ ਰੌਣਕਾਂ ਨੂੰ ਵਧਾਉਣ | ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਸੰਗਤਾਂ ਕੇਸਰੀ ਅਤੇ ਨੀਲੀਆਂ ਦਸਤਾਰਾਂ ਸਜਾ ਕੇ ਅਤੇ ਰਵਾਇਤੀ ਸ਼ਸਤਰਾਂ ਨਾਲ ਮਾਰਚ ‘ਚ ਸ਼ਾਮਿਲ ਹੋਣ |