ਡਰੱਗ ਮਾਮਲੇ ‘ਚ ਬੇਲ ‘ਤੇ ਆਏ ਅਨਵਰ ਮਸੀਹ ਨੇ ਮੀਡੀਆ ਦੇ ਸਾਹਮਣੇ ਪੀਤਾ ਜ਼ਹਿਰ

0
49

ਅੰਮ੍ਰਿਤਸਰ (tlt) ਬੀਤੇ ਸਾਲ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੋਂ ਐੱਸ. ਟੀ. ਐੱਫ. ਨੇ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ ਕੀਤਾ ਸੀ । ਜਿਸ ਵਿਚ ਅਕਾਲੀ ਨੇਤਾ ਅਨਵਰ ਮਸੀਹ ਦਾ ਨਾਮ ਖੁੱਲ੍ਹ ਕੇ ਸਾਹਮਣੇ ਆ ਰਿਹਾ ਸੀ । ਅਨਵਰ ਮਸੀਹ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਕਾਰਵਾਈ ਕਰਦੇ ਹੋਏ ਅਨਵਰ ਮਸੀਹ ‘ਤੇ ਮਾਮਲਾ ਦਰਜ ਕਰ ਦਿੱਤਾ ਸੀ । ਅਨਵਰ ਮਸੀਹ ਨੂੰ ਜੇਲ੍ਹ ਵਿਚ ਵੀ ਜਾਣਾ ਪਿਆ । ਜ਼ਿਕਰਯੋਗ ਹੈ ਕਿ ਜ਼ਮਾਨਤ ‘ਤੇ ਬਾਹਰ ਆ ਕੇ ਅਨਵਰ ਮਸੀਹ ਵਲੋਂ ਮਾਮਲਾ ਰੱਦ ਕਰਵਾਉਣ ਲਈ ਵੱਡੇ ਪੱਧਰ ‘ਤੇ ਸੰਘਰਸ਼ ਵੀ ਕੀਤਾ ਜਾ ਰਿਹਾ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਵਰ ਮਸੀਹ ਨੇ ਮੀਡੀਆ ਦੇ ਸਾਹਮਣੇ ਹੀ ਜ਼ਹਿਰ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ । ਅਨਵਰ ਮਸੀਹ ਦੇ ਸਮਰਥਕਾਂ ਵਲੋਂ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ।