ਸੜਕ ਹਾਦਸੇ ਵਿਚ ਔਰਤ ਦੀਆਂ ਲੱਤਾਂ ਨੁਕਸਾਨੀਆਂ

0
54

ਭਵਾਨੀਗੜ੍ਹ (TLT) – ਨਵੇਂ ਬੱਸ ਅੱਡੇ ‘ਤੇ ਸੜਕ ਪਾਰ ਕਰ ਰਹੀ ਇਕ ਔਰਤ ਦੀਆਂ ਲੱਤਾਂ ‘ਤੇ ਟਰਾਲਾ ਚੜ੍ਹ ਜਾਣ ਕਾਰਨ ਲੱਤਾਂ ਫਿੱਸ ਜਾਣ ਦੀ ਖ਼ਬਰ ਹੈ। ਇਸ ਸਬੰਧੀ ਪੀ. ਸੀ. ਆਰ. ਪੁਲਿਸ ਦੇ ਕਰਮਚਾਰੀ ਰਾਮਪਾਲ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਕਾਕੜਾ ਸੜਕ ਪਾਰ ਕਰ ਰਹੀ ਸੀ, ਤਾਂ ਪਟਿਆਲਾ ਵਲੋਂ ਆਉਂਦੇ ਟਰਾਲੇ ਨੇ ਔਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ । ਮੌਕੇ ‘ਤੇ ਪਹੁੰਚੇ ਹਾਈਵੇ ਪੈਟਰੋਲਿੰਗ ਦੇ ਕਰਮਚਾਰੀਆਂ ਨੇ ਜ਼ਖ਼ਮੀ ਔਰਤ ਨੂੰ ਹਸਪਤਾਲ ਭੇਜਿਆ। ਜਿੱਥੋਂ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ,ਜਿੱਥੇ ਉਹ ਇਲਾਜ ਅਧੀਨ ਹਨ।