ਦੋ ਟਿੱਪਰਾਂ ਦੀ ਲਪੇਟ ’ਚ ਆਇਆ ਲੱਕੜੀ ਦਾ ਭਰਿਆ ਵਾਹਨ, 3 ਨੌਜਵਾਨਾਂ ਦੀ ਮੌਤ

0
28

ਦਸੂਹਾ (TLT) ਹੁਸ਼ਿਆਰਪੁਰ ਦੇ ਦਸੂਹਾ ਕਸਬੇ ’ਚ ਅੱਜ ਸਵੇਰੇ ਕਰੀਬ 3 ਵਜੇ ਹੋਏ ਸੜਕ ਹਾਦਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਾਦਸਾ ਹਾਜੀਪੁਰ ਚੌਕ ਕੋਲ ਹੋਇਆ। ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ। ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆਿ ਕ ਸਵੇਰੇ ਕਰੀਬ 3 ਵਜੇ ਹਾਜੀਪੁਰ ਚੌਕ ਵਿਚ ਤਿੰਨ ਵਾਹਨਾਂ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਸਾਰੇ ਵਾਹਨ ਪਠਾਨਕੋਟ ਤੋਂ ਟਾਂਡਾ ਵੱਲ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋ ਟਿੱਪਰਾਂ ਵਿਚਕਾਰ ਇਕ ਲੱਕੜੀ ਦਾ ਭਰਿਆ ਵਾਹਨ ਜਿਸ ਵਿਚ ਤਿੰਨ ਨੌਜਵਾਨ ਸਵਾਰ ਸਨ ਅੱਗੇ ਚੱਲ ਰਹੇ ਟਿਪਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਅਤੇ ਇਸ ਦੌਰਾਨ ਲੱਕੜੀ ਨਾਲ ਭਰੇ ਵਾਹਨ ਨੇ ਵੀ ਬ੍ਰੇਕ ਲਗਾ ਦਿੱਤੀ ਤੇ ਪਿਛੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਇਸ ਵਾਹਨ ਨੂੰ ਟੱਕਰ ਮਾਰ ਦਿੱਤੀ। ਲੱਕੜੀ ਨਾਲ ਭਰਿਆ ਵਾਹਨ ਦੋਵੇਂ ਟਿੱਪਰਾਂ ਵਿਚ ਬੁਰੀ ਤਰ੍ਹਾਂ ਫਸਣ ਕਾਰਨ ਵਾਹਨ ਵਿਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਕੋੋਲੋਂ ਮਿਲੇ ਮੋਬਾਈਲ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਵਾਹਨ ਕਬਜ਼ੇ ਵਿਚ ਲੈ ਲਏ ਗਏ ਹਨ।