ਪੰਜਾਬ ‘ਚ ਮੁੜ ਬਦਲਿਆ ਸਰਕਾਰੀ ਦਫ਼ਤਰਾਂ ਦਾ ਸਮਾਂ

0
90

ਚੰਡੀਗੜ੍ਹ (TLT) ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਬਦਲਿਆ ਗਿਆ ਸਰਕਾਰੀ ਦਫ਼ਤਰਾਂ ਦਾ ਸਮਾਂ 14 ਜੁਲਾਈ ਤੱਕ ਅੱਗੇ ਵਧਾ ਦਿੱਤਾ ਹੈ। ਭਾਵ ਬੁੱਧਵਾਰ 14 ਜੁਲਾਈ ਤੱਕ ਸਰਕਾਰੀ ਦਫ਼ਤਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੀ ਖੁੱਲ੍ਹਣਗੇ ਅਤੇ ਏਸੀ ਵੀ ਬੰਦ ਰਹਿਣਗੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਬਦਲੇ ਸਮੇਂ ਬਾਰੇ ਪਹਿਲਾਂ 10 ਜੁਲਾਈ ਤੱਕ ਦਾ ਸਮਾਂ ਮਿਥਿਆ ਸੀ ਅਤੇ ਸ਼ਨੀਵਾਰ-ਐਤਵਾਰ ਦੀ ਛੁੱਟੀ ਤੋਂ ਬਾਅਦ ਸੋਮਵਾਰ 12 ਤਰੀਕ ਨੂੰ ਦਫ਼ਤਰਾਂ ਦੇ ਸਮੇਂ ਬਾਰੇ ਕਾਫ਼ੀ ਭੰਬਲਭੂਸਾ ਬਣਿਆ ਰਿਹਾ ਕਿ ਦਫ਼ਤਰ 8 ਤੋਂ 2 ਖੁੱਲਣਗੇ ਜਾਂ 9 ਤੋਂ 5 ਵਜੇ ਤੱਕ। ਖੈਰ ਸੋਮਵਾਰ ਦੇਰ ਸ਼ਾਮ ਪੰਜਾਬ ਸਰਕਾਰ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ 14 ਜੁਲਾਈ ਤੱਕ ਸਰਕਾਰੀ ਦਫ਼ਤਰ ਸਵੇਰੇ 8 ਵਜੇ ਤੋਂ 2 ਵਜੇ ਤੱਕ ਹੀ ਖੁੱਲ੍ਹਣਗੇ ਯਾਨੀ 15 ਜੁਲਾਈ ਤੋਂ ਮੁੜ ਪਹਿਲਾਂ ਵਾਲਾ ਸਮਾਂ ਲਾਗੂ ਹੋ ਸਕੇਗਾ।