ਚੋਰਾਂ ਵਲੋਂ ਲੱਖਾਂ ਦਾ ਕੱਪੜਾ ਚੋਰੀ

0
54

ਬਾਘਾ ਪੁਰਾਣਾ (TLT) ਸਥਾਨਕ ਮੁੱਖ ਚੌਂਕ ਤੋਂ ਇਕ ਕਿੱਲੋਮੀਟਰ ਦੀ ਦੂਰੀ ‘ਤੇ ਮੋਗਾ ਸੜਕ ਉੱਪਰ ਇਕ ਦੁਕਾਨ ਵਿਚੋਂ ਅਣਪਛਾਤੇ ਚੋਰਾਂ ਵਲੋਂ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਮੋਗਾ ਸੜਕ ਉੱਪਰ ਸਥਿਤ ਕੱਪੜੇ ਦੀ ਦੁਕਾਨ ਵਿਚੋਂ ਅਣਪਛਾਤੇ ਚੋਰਾਂ ਵਲੋਂ ਦੁਕਾਨ ਦਾ ਸ਼ਟਰ ਭੰਨ ਕੇ ਕਰੀਬ 3.5 ਲੱਖ ਦੇ ਕੱਪੜੇ ਅਤੇ ਇਨਵਰਟਰ ਚੋਰੀ ਕੀਤਾ ਗਿਆ ਹੈ।