ਬਰਗਾੜੀ ਕਾਂਡ ਨੂੰ ਲੈ ਕੇ ਵੀਰ ਸਿੰਘ ਲੋਪੋਕੇ ਦਾ ਫੂਕਿਆ ਪੁਤਲਾ, ਕੀਤੀ ਨਾਅਰੇਬਾਜ਼ੀ

0
47

ਚੋਗਾਵਾਂ (TLT) ਬਰਗਾੜੀ ਕਾਂਡ ਨੂੰ ਲੈ ਕੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਥੇ. ਵੀਰ ਸਿੰਘ ਲੋਪੋਕੇ ਵਲੋਂ ਦਿੱਤੇ ਗਏ ਵਿਵਾਦ ਪੂਰਕ ਬਿਆਨ ਨੂੰ ਲੈ ਕੇ ਅੱਜ ਵੱਖ – ਵੱਖ ਸਿੱਖ ਜਥੇਬੰਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਦੁਕਾਨਦਾਰ ਯੂਨੀਅਨ ਦੇ ਆਗੂਆਂ ਨੇ ਕਸਬਾ ਚੋਗਾਵਾਂ ‘ਚ ਵੀਰ ਸਿੰਘ ਲੋਪੋਕੇ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ । ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵਿਚ ਬਾਬਾ ਰਾਜਨ ਸਿੰਘ ਮੌੜੇ, ਬੀਬੀ ਬਲਵਿੰਦਰ ਕੌਰ, ਪਰਗਟ ਸਿੰਘ, ਮੇਜਰ ਸਿੰਘ, ਕਰਨਜੀਤ ਸਿੰਘ ਕੰਨਾ, ਗੁਰਟੇਕ ਸਿੰਘ ਕੋਟਲੀ ਔਲਖ,ਸੁੱਖਾ ਸਿੰਘ ਵਣੀਏਕੇ ਗੁਰਜੀਤ ਸਿੰਘ ਠੱਠਾ ਆਦਿ ਨੇ ਇਕ ਸੁਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਬਰਗਾੜੀ ਕਾਂਡ ਪ੍ਰਤੀ ਲੋਪੋਕੇ ਵਲੋਂ ਦਿੱਤੇ ਇਤਰਾਜ਼ਯੋਗ ਬਿਆਨ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ।