ਨਹਿਰ ਵਿਚ ਨਹਾਉਣ ਮੌਕੇ ਇਕ ਨੌਜਵਾਨ ਨਹਿਰ ਵਿਚ ਡੁੱਬਿਆ

0
48

ਅਬੋਹਰ (TLT) ਹਲਕਾ ਬੱਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਚਾਰ ਨੌਜਵਾਨ ਗਰਮੀ ਤੋਂ ਰਾਹਤ ਲੈਣ ਲਈ ਨਹਿਰ ਵਿਚ ਨਹਾਉਣ ਗਏ ਸਨ। ਤਿੰਨ ਨੌਜਵਾਨਾਂ ਨੇ ਨਹਿਰ ਵਿਚ ਨਹਾਉਣ ਲਈ ਛਲਾਂਗ ਲਗਾਈ । ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਬਾਹਰ ਖੜ੍ਹੇ ਇਕ ਨੌਜਵਾਨ ਨੇ ਤਿੰਨਾਂ ਨੂੰ ਡੁੱਬਦਾ ਵੇਖਦੇ ਹੋਏ ਰੌਲਾ ਪਾਇਆ । ਆਸ ਪਾਸ ਦੇ ਲੋਕਾਂ ਨੇ ਦੋਵਾਂ ਨੂੰ ਤਾਂ ਬਾਹਰ ਕੱਢ ਲਿਆ ਪਰ ਇਕ ਪਾਣੀ ਵਿਚ ਡੁੱਬ ਗਿਆ । ਪੁਲਿਸ ਮੌਕੇ ‘ਤੇ ਪੁੱਜੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਭਾਲ ਕੀਤੀ ਜਾ ਰਹੀ ਹੈ ।