ਹੈਨਰੀ ਵਲੋਂ ਵਾਰਡ ਨੰਬਰ-69 ‘ਚ ਵਿਕਾਸ ਕਾਰਜਾਂ ਦਾ ਉਦਘਾਟਨ

0
58

ਜਲੰਧਰ (ਰਮੇਸ਼ ਗਾਬਾ) ਉੱਤਰੀ ਹਲਕਾ ਖੇਤਰ ਦੇ ਵਾਰਡ ਨੰਬਰ-69 ਦੇ ਕਬੀਰ ਨਗਰ ਦੇ ਵਿਕਾਸ ਕੰਮਾਂ ਦਾ ਉਦਘਾਟਨ 1 ਕਰੋੜ ਦੀ ਲਾਗਤ ਨਾਲ ਉੱਤਰੀ ਹਲਕਾ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ | ਬਾਵਾ ਹੈਨਰੀ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਕੌਂਸਲਰ ਸਰਫੋ ਦੇਵੀ ਨੇ ਕਿਹਾ ਕਿ ਹਲਕੇ ਦੇ ਵਿਧਾਇਕ ਇਸ ਇਲਾਕੇ ਵਿਚ ਵਿਕਾਸ ਲਈ ਤੇਜ਼ੀ ਨਾਲ ਕੰਮ ਕਰਵਾ ਰਹੇ ਹਨ | ਇਸ ਮੌਕੇ ਮਿੰਟੂ ਕਸ਼ਯਪ, ਲੱਕੀ ਸਹਿਗਲ, ਗੌਰਵ ਮਾਗੋ, ਰਾਕੇਸ਼ ਕੁਮਾਰ, ਮਨਦੀਪ ਕੁਮਾਰ, ਅਜੀਤ ਸਿੰਘ, ਬਲਦੇਵ ਰਾਜ, ਠੋਲੂ ਠਾਕੁਰ, ਬਲਦੇਵ ਕਸ਼ਯਪ, ਦੀਪਕ ਪੰਡਿਤ, ਡਾ. ਧਰਮਿੰਦਰ, ਰਾਜਨ ਝਾਅ, ਕੌਸ਼ਲ, ਰਜਿੰਦਰ ਕੁਮਾਰ ਹਾਜ਼ਰ ਸਨ |