ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਹਰ ਓਲੰਪੀਅਨ ਰਾਜਿੰਦਰ ਸਿੰਘ ਦੀ ਹੋਈ ਕਾਰ ਚੋਰੀ

0
89

ਜਲੰਧਰ (ਰਮੇਸ਼ ਗਾਬਾ) ਅੱਜ ਸਵੇਰੇ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਬਾਹਰ ਸਾਹਮਣੇ ਆਇਆ, ਜਿੱਥੇ ਚੋਰਾਂ ਨੇ ਸਟੇਡੀਅਮ ਦੇ ਬਾਹਰ ਖੜ੍ਹੀ ਦ੍ਰੋਣਾਚਾਰੀਆ ਅਵਾਰਡੀ ਤੇ ਹਾਕੀ ਪੰਜਾਬ ਦੇ ਮੁੱਖ ਕੋਚ ਓਲੰਪੀਅਨ ਰਾਜਿੰਦਰ ਸਿੰਘ ਦੀ ਕਾਰ ‘ਤੇ ਹੱਥ ਸਾਫ਼ ਕਰ ਦਿੱਤਾ। ਘਟਨਾ ਉਸ ਸਮੇਂ ਹੋਈ ਜਦੋਂ ਹਾਕੀ ਪੰਜਾਬ ਦੇ ਕੋਚ ਸਟੇਡੀਅਮ ਦੇ ਅੰਦਰ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਸਨ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਸੁਰਜੀਤ ਸਿੰਘ ਹਾਕੀ ਸੋਸਾਈਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਜਦੋਂ ਰਾਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਖਿਡਾਰੀਆਂ ਨੂੰ ਕੋਚਿੰਗ ਦੇ ਰਹੇ ਸਨ। ਉਸ ਸਮੇਂ ਉਨ੍ਹਾਂ ਦੀ ਸਵਿਫਟ ਕਾਰ ਸਟੇਡੀਅਮ ਬਾਹਰ ਖੜ੍ਹੀ ਸੀ, ਜਿਸ ‘ਤੇ ਚੋਰਾਂ ਨੇ ਹੱਥ ਸਾਫ਼ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਸਟੇਡੀਅਮ ਤੇ ਨੇੜੇ-ਤੇੜੇ ਦੇ ਘਰਾਂ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਚੋਰਾਂ ਦਾ ਕੁਝ ਸੁਰਾਗ ਹਾਸਲ ਕੀਤਾ ਜਾ ਸਕੇ। ਇਸ ਨਾਲ ਹੀ ਪੁਲਿਸ ਨੇ ਕੁਝ ਅਣਪਛਾਤਿਆਂ ਨੂੰ ਰਾਊਂਡਅਪ ਕਰਦਿਆਂ ਮਾਮਲੇ ‘ਚ ਸ਼ਾਮਲ ਲੋਕਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਸੀਸੀਟੀਵੀ ਫੁਟੇਜ ‘ਚ ਪੁਲਿਸ ਦੇ ਹੱਥ ਕੁਝ ਸਬੂਤ ਲੱਗੇ ਹਨ ਜਿਸ ਨਾਲ ਜਲਦ ਹੀ ਚੋਰਾਂ ਨੂੰ ਫੜ੍ਹ ਲਿਆ ਜਾਵੇਗਾ।