ਬਿਜਲੀ ਨਾ ਆਉਣ ਕਰਕੇ ਸਨਅਤਕਾਰਾਂ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

0
62

ਲੁਧਿਆਣਾ (tlt) ਸਨਅਤਕਾਰਾਂ ਵਲੋਂ ਬਿਜਲੀ ਨਾ ਮਿਲਣ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ | ਸਨਅਤੀ ਆਗੂ ਨਰਿੰਦਰ ਭੰਬਰਾ, ਬਦੀਸ਼ ਜਿੰਦਲ ਤੇ ਰਾਜ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਸਨਅਤਕਾਰਾਂ ਨੇ ਹੱਥਾਂ ਵਿਚ ਕਾਲੇ ਝੰਡੇ ਫੜ ਕੇ ਪੰਜਾਬ ਸਰਕਾਰ,ਮੁੱਖ ਮੰਤਰੀ ਤੇ ਬਿਜਲੀ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |