ਬਾਇਡਨ ਪ੍ਰਸ਼ਾਸਨ ਵਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮੁਆਫ਼

0
20

ਸੈਕਰਾਮੈਂਟੋ (ਅਮਰੀਕਾ) (tlt) ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਦਿਆਰਥੀਆਂ ਦੇ 55.6 ਮਿਲੀਅਨ ਡਾਲਰ ਦੇ ਹੋਰ ਕਰਜ਼ੇ ਰੱਦ ਕਰ ਦਿੱਤੇ ਹਨ। ਇਸ ਤਰ੍ਹਾਂ ਬਾਇਡਨ ਪ੍ਰਸ਼ਾਸ਼ਨ ਹੁਣ ਤੱਕ ਵਿਦਿਆਰਥੀਆਂ ਦੇ 1.5 ਬਿਲੀਅਨ ਡਾਲਰਾਂ ਦੇ ਕਰਜ਼ੇ ਰੱਦ ਕਰ ਚੁੱਕਾ ਹੈ। ਸਿੱਖਿਆ ਸਕੱਤਰ ਮੀਗੁਲ ਕਾਰਡੋਨਾ ਨੇ ਵਿਭਾਗ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਦਾ ਐਲਾਨ ਅਮਰੀਕੀ ਸਿੱਖਿਆ ਵਿਭਾਗ ਦੀ ਉਨ੍ਹਾਂ ਵਿਦਿਆਰਥੀਆਂ ਦੇ ਨਾਲ ਖੜੇ ਹੋਣ ਦੀ ਵਚਨਬੱਧਤਾ ਦਾ ਪ੍ਰਤੀਕ ਹੈ ਜਿਨ੍ਹਾਂ ਵਿਦਿਆਰਥੀਆਂ ਤੋਂ ਕਾਲਜਾਂ ਨੇ ਲਾਹਾ ਲਿਆ |