ਲਾਇਸੰਸ ਦੇ ਅਪੁਆਇੰਟਮੈਂਟ ਦੇ ਸਮੇਂ ‘ਚ ਕੀਤਾ ਵਾਧਾ

0
74

ਜਲੰਧਰ (ਹਰਪ੍ਰੀਤ ਕਾਹਲੋਂ) ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਰਕੇ ਡਰਾਈਵਿੰਗ ਲਾਇਸੰਸਾਂ ਸਮੇਤ ਹੋਰ ਦਸਤਾਵੇਜ਼ ਦੀ ਪੁਆਇੰਟਾਂ ਦੇ ਸਮੇਂ ‘ਚ ਵਾਧਾ ਕੀਤਾ ਹੈ | ਸਕੱਤਰ ਆਰ. ਟੀ. ਓ. ਦਫਤਰ ਬਰਜਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਹੜਤਾਲ ਦੇ ਦਿਨਾਂ ਦੀਆਂ ਬਕਾਇਆ ਅਪਾਇੰਟਮੈਂਟਾਂ ਵਾਲੇ ਸਾਰੇ ਲਾਇਸੰਸ ਸਨਿੱਚਰਵਾਰ ਅਤੇ ਐਤਵਾਰ ਛੱੁਟੀ ਵਾਲੇ ਦਿਨ ਕਰਨ ਦੀ ਆਗਿਆ ਦਿੱਤੀ ਗਈ ਹੈ | ਜਿਹੜੇ ਪ੍ਰਾਰਥੀਆਂ ਦੀ ਰੀਨਿਊਵਲ ਡੁਪਲੀਕੇਟ ਅਤੇ ਪੱਕੇ ਲਾਇਸੰਸ ਦੀ ਮਿਤੀ 23 ਅਪ੍ਰੈਲ 2021 ਸੀ, ਉਹ ਬਦਲ ਕੇ 10 ਜੁਲਾਈ 2021 ਅਤੇ 28/29 ਜੂਨ ਤੇ 1 ਜੁਲਾਈ 2021 ਤੋਂ ਬਦਲ ਕੇ 18 ਜੁਲਾਈ 2021 ਕਰ ਦਿੱਤੀ ਗਈ ਹੈ | ਇਸ ਬਾਰੇ ਸਾਰੇ ਪ੍ਰਾਰਥੀਆਂ ਨੂੰ ਸੰਦੇਸ਼ ਭੇਜੇ ਗਏ ਹਨ ਪਰ ਜੇਕਰ ਕਿਸੇ ਪ੍ਰਾਰਥੀ ਨੂੰ ਸੰਦੇਸ਼ ਨਹੀਂ ਪ੍ਰਾਪਤ ਹੋਇਆ ਤਾਂ ਉਹ ਪ੍ਰਾਰਥੀ ਐਪਲੀਕੇਸ਼ਨ ਸਟੇਟਸ ਸਰਕਾਰੀ ਵੈੱਬਸਾਈਟ ‘ਤੇ ਚੈੱਕ ਕਰਕੇ ਮਿਲੀ ਮਿਤੀ ਨੂੰ ਟਰੈਕ ‘ਤੇ ਪਹੁੰਚ ਕੇ ਆਪਣਾ ਕੰਮ ਕਰਵਾ ਸਕਦਾ ਹੈ |