ਕਰੀਬ ਇਕ ਕਰੋੜ ਦੇ 90 ਆਈ.ਫੋਨ-12 ਪ੍ਰੋ ਜ਼ਬਤ

0
45

ਨਵੀਂ ਦਿੱਲੀ (tlt) ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਨਿਊ ਕੋਰੀਅਰ ਟਰਮੀਨਲ ਵਿਖੇ ਏ.ਸੀ.ਸੀ. ਐਕਸਪੋਰਟ ਕਮਿਸ਼ਨਰੇਟ ਵਲੋਂ 3 ਖੇਪਾਂ ਨੂੰ ਫੜਿਆ ਗਿਆ ਤੇ ਜਿਨ੍ਹਾਂ ਵਿਚੋਂ 90 ਆਈ.ਫੋਨ-12 ਪ੍ਰੋ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਦੇ ਕਰੀਬ ਬਣਦੀ ਹੈ। ਐਕਸ-ਰੇਅ ਸਕੈਨਿੰਗ ‘ਤੇ ਤਾਇਨਾਤ ਅਫ਼ਸਰ ਦੀ ਸਤਰਕਤਾ ਦੇ ਚੱਲਦਿਆਂ ਇਸ ਤਸਕਰੀ ਦਾ ਪਤਾ ਚਲਿਆ। ਇਹ ਖੇਪਾਂ ਕੱਪੜਿਆਂ ਦੇ ਭੇਸ ਵਿਚ ਦੁਬਈ ਤੋਂ ਭੇਜੀਆਂ ਗਈਆਂ।