ਹੈਤੀ ਦੇ ਰਾਸ਼ਟਰਪਤੀ ਦੀ ਹੱਤਿਆ ਮਾਮਲੇ ‘ਚ 2 ਅਮਰੀਕੀ ਕਾਬੂ, 4 ਸ਼ੱਕੀ ਢੇਰ

0
49

ਕੈਰੇਬੀਅਨ (tlt) ਕੈਰੇਬੀਅਨ ਦੇਸ਼ ਹੈਤੀ ਦੇ ਰਾਸ਼ਟਰਪਤੀ ਜੋਵੇਨਲ ਮੋਇਸੀ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸ਼ੁੱਕਰਵਾਰ ਨੂੰ 4 ਸ਼ੱਕੀਆਂ ਨੂੰ ਮਾਰ ਸੁੱਟਿਆ। ਜਦਕਿ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੱਛਮੀ ਖ਼ਬਰ ਏਜੰਸੀਆਂ ਮੁਤਾਬਿਕ ਮੋਇਸੀ ਦੀ ਹੱਤਿਆ ‘ਚ 26 ਕੋਲੰਬੀਆਈ ਤੇ ਦੋ ਅਮਰੀਕੀ ਸ਼ਹਿਰੀ ਸ਼ਾਮਲ ਹਨ। ਅਮਰੀਕਾ ਵਿਚ ਹੈਤੀ ਦੇ ਸਫ਼ੀਰ ਬੁਚਿਤ ਐਡਮੰਡ ਨੇ ਕਿਹਾ ਕਿ 53 ਸਾਲਾ ਮੋਇਸੀ ਦੀ ਹੱਤਿਆ ਨੂੰ ਵਿਦੇਸ਼ੀ ਅੱਤਵਾਦੀਆਂ ਤੇ ਪੇਸ਼ੇਵਰ ਹਤਿਆਰਿਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਹੈ। ਸਥਾਨਕ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।