ਪਤੀ ਨੂੰ ਫੋਟੋਆਂ ਦਿਖਾਉਣ ਦੀ ਧਮਕੀ ਦੇ ਕੇ ਔਰਤ ਨਾਲ ਕੀਤਾ ਜਬਰ ਜਨਾਹ

0
52

ਲੁਧਿਆਣਾ (TLT) ਲੁਧਿਆਣਾ ਦੇ ਅਮਰਪੁਰਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਔਰਤ ਨੂੰ ਨਸ਼ੀਲੀ ਕੋਲਡ ਡਰਿੰਕ ਪਿਆ ਕੇ ਬੇਹੋਸ਼ ਕੀਤਾ ਅਤੇ ਉਸ ਦੀ ਆਬਰੂ ਲੁੱਟ ਲਈ । ਮੁਲਜ਼ਮ ਨੇ ਸਰੀਰਕ ਸਬੰਧ ਬਣਾਉਣ ਦੀ ਵੀਡੀਓ ਵੀ ਬਣਾਈ । ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮ ਨੇ ਔਰਤ ਦੀਆਂ ਤਸਵੀਰਾਂ ਪਤੀ ਨੂੰ ਦਿਖਾ ਦੇਣ ਦੀ ਧਮਕੀ ਦੇ ਕੇ ਉਸ ਨੂੰ ਆਪਣੇ ਕੋਲ ਬੁਲਾਇਆ ਸੀ । ਦਿੱਲੀ ਵਿੱਚ ਦਰਜ ਹੋਈ ਜ਼ੀਰੋ ਐਫਆਈਆਰ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ । ਸਿਵਲ ਲਾਈਨਜ਼ ਨੌਰਥ ਦਿੱਲੀ ਦੀ ਰਹਿਣ ਵਾਲੀ ਪੀੜਤ ਅੌਰਤ ਨੇ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਵਿਆਹ ਹਬੀਬਗੰਜ ਲੁਧਿਆਣਾ ਵਿੱਚ ਹੋਇਆ ਸੀ । ਅਮਰਪੁਰਾ ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਅਸ਼ੋਕ ਉਸ ਦਾ ਪਹਿਲਾਂ ਤੋਂ ਹੀ ਵਾਕਫ਼ ਸੀ । ਵਿਆਹ ਤੋਂ ਬਾਅਦ ਮੁਲਜ਼ਮ ਅਸ਼ੋਕ ਨੇ ਔਰਤ ਨੂੰ ਇਹ ਕਹਿ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਸ ਦੀਆਂ ਪੁਰਾਣੀਆਂ ਤਸਵੀਰਾਂ ਉਹ ਉਸ ਦੇ ਪਤੀ ਨੂੰ ਦਿਖਾ ਦੇਵੇਗਾ । ਤਸਵੀਰਾਂ ਦਿਖਾ ਦੇਣ ਦੀ ਧਮਕੀ ਦੇ ਕੇ ਮੁਲਜ਼ਮ ਨੇ ਔਰਤ ਨੂੰ ਆਪਣੇ ਕੋਲ ਬੁਲਾਇਆ ਅਤੇ ਨਸ਼ੀਲੀ ਕੋਲਡ ਡਰਿੰਕ ਪਿਆ ਕੇ ਬੇਹੋਸ਼ ਕਰ ਦਿੱਤਾ । ਬੇਹੋਸ਼ੀ ਦੀ ਹਾਲਤ ਵਿੱਚ ਮੁਲਜ਼ਮ ਨੇ ਔਰਤ ਨਾਲ ਜਬਰ ਜਨਾਹ ਕੀਤਾ ਅਤੇ ਉਸਦੀ ਵੀਡੀਓ ਬਣਾ ਲਈ । ਦਿਮਾਗੀ ਤੌਰ ਤੇ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਈ ਔਰਤ ਆਪਣੇ ਪੇਕੇ ਘਰ ਦਿੱਲੀ ਚਲੀ ਗਈ ,ਜਿੱਥੇ ਜਾ ਕੇ ਉਸ ਨੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ।ਤਫਤੀਸ਼ ਤੋਂ ਬਾਅਦ ਦਿੱਲੀ ਪੁਲਿਸ ਨੇ ਔਰਤ ਦੇ ਬਿਆਨਾਂ ਉਪਰ ਅਮਰਪੁਰਾ ਲੁਧਿਆਣਾ ਦੇ ਰਹਿਣ ਵਾਲੇ ਅਸ਼ੋਕ ਦੇ ਖਿਲਾਫ ਜ਼ੀਰੋ ਐਫ਼ ਆਈ ਆਰ ਦਰਜ ਕਰ ਕੇ ਮਾਮਲਾ ਲੁਧਿਆਣਾ ਪੁਲਿਸ ਨੂੰ ਭੇਜ ਦਿੱਤਾ ।ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਦੋ ਦੇ ਏਐਸਆਈ ਦੇਸ ਰਾਜ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਜਬਰ ਜ਼ਨਾਹ ਦਾ ਮਾਮਲਾ ਦਰਜ ਹੈ।ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ