ਰੇਲਵੇ ਪੈਨਸ਼ਨਰਾਂ ਦੀ ਮਹੀਨਾਵਾਰ ਮੀਟਿੰਗ 10 ਨੂੰ

0
46

ਜਲੰਧਰ (ਹਰਪ੍ਰੀਤ ਕਾਹਲੋਂ) ਰੇਲਵੇ ਪੈਨਸ਼ਨ ਫੈੱਡਰੇਸ਼ਨ ਜਲੰਧਰ ਦੇ ਪ੍ਰਧਾਨ ਗੁਰਦਿਆਲ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਰ ਮਹੀਨੇ ਦੇ ਦੂਸਰੇ ਸਨਿਚਰਵਾਰ ਮਹੀਨਾਵਾਰ ਮੀਟਿੰਗ ਹੁੰਦੀ ਸੀ ਜੋ ਕਿ ਕੋਵਿਡ ਕਾਰਨ ਪਿਛਲੇ ਕੁਝ ਸਮੇਂ ਤੋਂ ਨਹੀਂ ਹੋ ਰਹੀ ਸੀ | ਕੋਵਿਡ ਦਾ ਪ੍ਰਕੋਪ ਘੱਟ ਜਾਣ ਕਾਰਨ ਹੁਣ ਦੋਬਾਰਾ ਮਹੀਨਾਵਾਰ ਮੀਟਿੰਗ ਸ਼ੁਰੂ ਹੋ ਗਈ ਹੈ ਜੋ ਕਿ 10 ਜੁਲਾਈ ਨੂੰ ਹੋਵੇਗੀ | ਇਸ ਮੀਟਿੰਗ ਦੌਰਾਨ ਕੋਰੋਨਾ ਸਮੇਂ ਵਿੱਛੜੇ ਪੈਨਸ਼ਨਰਾਂ ਨੂੰ ਸ਼ਰਧਾਂਜਲੀ ਤੋਂ ਇਲਾਵਾ ਰੇਲਵੇ ਮੰਡਲ ਫ਼ਿਰੋਜ਼ਪੁਰ ਦੇ ਪੈਨਸ਼ਨਰਾਂ ਦੀਆ ਸਮੱਸਿਆਵਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ | ਉਨ੍ਹਾਂ ਸਾਰੇ ਪੈਨਸ਼ਨਰਾਂ ਨੂੰ 10 ਜੁਲਾਈ ਨੂੰ ਸਵੇਰੇ 9 ਵਜੇ ਪੈਨਸ਼ਨਰਾਂ ਦੇ ਦਫ਼ਤਰ ਵਿਖੇ ਪਹੁੰਚਣ ਦੀ ਅਪੀਲ ਕੀਤੀ |