ਪੰਜਾਬ ਸਰਕਾਰ ਨੇ ਦਿੱਤਾ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ ਅਰਜੀਆਂ ਦੇਣ ਦਾ ਇੱਕ ਹੋਰ ਮੌਕਾ

0
60

ਮੋਗਾ (TLT) ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਕਿਸਾਨ ਗਰੁੱਪਾਂ/ ਪੰਚਾਇਤਾਂ/ ਸਹਿਕਾਰੀ ਸਭਾਵਾਂ/ਐਫ.ਪੀ.ਓ. ਨੂੰ ਖੇਤੀਬਾੜੀ ਮਸ਼ੀਨਰੀ ਨੂੰ ਭਾਰੀ ਸਬਸਿਡੀ ਉੱਪਰ ਲੈਣ ਲਈ ਅਰਜੀਆਂ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਸੀਨਰੀ ਸਬਸਿਡੀ ਤੇ ਲੈਣ ਲਈ ਅਰਜੀਆਂ ਮਿਤੀ 9 ਜੁਲਾਈ 2021 ਤੱਕ ਮਸੀਨਰੀ ਦੇ . ਪੋਰਟਲ ਤੇ ਦਿੱਤੀਆਂ ਜਾ ਸਕਦੀਆਂ ਹਨ ।  ਉਨ੍ਹਾਂ ਦੱਸਿਆ ਕਿ ਕਿਸਾਨ ਗਰੁੱਪਾਂ/ ਪੰਚਾਇਤਾਂ/ ਸਹਿਕਾਰੀ ਸਭਾਵਾਂ/ਐਫ.ਪੀ.ਓ. ਵੱਲੋਂ ਜੋ ਅਰਜੀਆਂ ਪਹਿਲਾਂ ਦਿੱਤੀਆਂ ਗਈਆਂ ਹਨ ਜੇਕਰ ਇਸ ਵਿੱਚ ਉਹ ਕੋਈ ਤਬਦੀਲੀ ਕਰਨਾ ਚਹੁੰਦੇ ਹਨ ਤਾਂ ਕਰ ਸਕਦੇ ਹਨ।  ਬਿਨੈਕਾਰ ਆਪਣੇ-ਆਪਣੇ ਆਈ.ਡੀ. ਪਾਸਵਰਡ ਰਾਹੀਂ ਲਾਗਇੰਨ ਹੋ ਸਕਦੇ ਹਨ ।ਉਨ੍ਹਾਂ ਅੱਗੇ ਦੱਸਿਆ ਕਿ ਮੈਨੂਫੈਕਚਰਰ ਆਪਣੇ ਆਪ ਨੂੰ ਅਤੇ ਆਪਣੇ ਡੀਲਰਾਂ ਨੂੰ ਵੀ ਇਸ ਵਿੱਚ 10 ਦਿਨਾਂ ਦੇ ਅੰਦਰ-ਅੰਦਰ ਰਜਿਸਟਰਡ ਕਰ ਸਕਦੇ ਹਨ। ਮੈਨੂਫੈਕਚਰਰਜ ਲਈ ਸਕੀਮ ਵਿੱਚ ਇਮਪੈਨਲ ਹੋਣ ਲਈ ਬੈਂਕ ਗਾਰੰਟੀ ਦੀਆਂ ਨਵੀਆਂ ਦਰਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 25 ਲੱਖ ਤੱਕ ਮਸ਼ੀਨਾਂ ਦੀ ਵਿਕਰੀ ਤੱਕ ਬੈਂਕ ਗਰੰਟੀ ਦੀ ਦਰ 1 ਲੱਖ ਰੁਪਏ, 25 ਲੱਖ ਤੋਂ ਵੱਧ ਤੇ 50 ਲੱਖ ਤੱਕ ਦੀ ਮਸ਼ੀਨਾਂ ਦੀ ਵਿਕਰੀ ਦੀ ਰਕਮ ਤੇ ਬੈਂਕ ਗਰੰਟੀ ਦੀ ਦਰ 3 ਲੱਖ ਰੁਪਏ, 50 ਲੱਖ ਤੋਂ ਵੱਧ ਤੇ 1 ਕਰੋੜ  ਤੱਕ ਬੈਂਕ ਗਰੰਟੀ ਦੀ ਦਰ 7.50 ਲੱਖ ਰੁਪਏ, 1 ਕਰੋੜ ਤੋਂ ਵੱਧ ਤੇ 200 ਲੱਖ ਤੱਕ ਦੀ ਮਸ਼ੀਨਰੀ ਦੀ ਵਿਕਰੀ ਤੇ ਬੈਂਕ ਗਰੰਟੀ ਦੀ ਦਰ 15 ਲੱਖ ਰੁਪਏ, 200 ਲੱਖ ਤੋਂ ਵੱਧ ਦੀ ਮਸ਼ੀਨਰੀ ਦੀ ਵਿਕਰੀ ਦੀ ਰਕਮ ਤੇ ਬੈਂਕ ਗਰੰਟੀ ਦੀ ਦਰ 20 ਲੱਖ ਰੁਪਏ ਨਿਯਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੈਂਕ ਗਰੰਟੀਆਂ ਨੂੰ ਪੋਰਟਲ ਰਾਹੀਂ ਹੀ ਜਮਾਂ ਕਰਵਾਇਆ ਜਾ ਸਕਦਾ ਹੈ ਅਤੇ  ਇਹ ਬੈਕ ਗਰੰਟੀਆਂ 24 ਮਹੀਨਿਆਂ ਲਈ ਲਾਗੂ ਰਹਿਣਗੀਆਂ ।ਡਾ. ਬਲਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਰਜਿਸਟਰ ਹੋਏ ਮੈਨੂਫੈਕਚਰਰਜ ਦੇ ਯੂਨਿਟ ਦੀ ਖੇਤੀਬਾੜੀ ਵਿਭਾਗ ਵੱਲੋਂ ਇੰਨਸਪੈਕਸਨ ਕੀਤੀ ਜਾਵੇਗੀ। ਜੇਕਰ ਯੂਨਿਟ ਦਾ ਇੰਨਫਰਾਸਟਰੱਕਚਰ ਠੀਕ ਨਾ ਪਾਇਆ ਗਿਆ ਤਾਂ ਉਸ ਦੀ ਬੈਂਕ ਗਰੰਟੀ ਜਬਤ ਕਰ ਲਈ ਜਾਵੇਗੀ ।  ਬਿਨੈਕਾਰ ਨੂੰ ਮਸ਼ੀਨ ਖਰੀਦਣ ਦੀ ਪ੍ਰਵਾਨਗੀ ਬਾਰੇ ਸੂਚਨਾ, ਉਸ ਦੇ ਮੋਬਾਇਲ ਫੋਨ ਰਾਹੀਂ ਭੇਜੀ ਜਾਵੇਗੀ ਅਤੇ ਉਹ ਇਹ ਪੱਤਰ ਲੈ ਕੇ ਇਸ ਪੋਰਟਲ ਤੇ ਰਜਿਸਟਰਡ ਕਿਸੇ ਵੀ ਮੈਨੂਫੈਕਚਰਰ ਤੋਂ ਮਸ਼ੀਨ ਖਰੀਦ ਸਕਦਾ ਹੈ । ਇਹ ਲਿਸਟ ਪੋਰਟਲ ਤੇ ਉਪਲਬਧ ਹੈ। ਖਰੀਦੀ ਹੋਈ ਮਸੀਨ ਦੀ ਈ-ਵੈਰੀਫਿਕੇਸਨ ਸਾਰੇ ਪੰਜਾਬ ਵਿੱਚ ਇੱਕ ਹੀ ਦਿਨ ਬਲਾਕ ਪੱਧਰ ਤੇ ਹੋਵੇਗੀ। ਜਿਸ ਦੀ ਬਾਅਦ ਵਿੱਚ 10 ਫੀਸਦੀ ਮਸੀਨਰੀ ਦਾ ਤੀਜੀ ਧਿਰ ਵੱਲੋਂ ਫਿਜੀਕਲ ਆਡਿਟ ਵੀ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98789-03224 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।