ਮਨਜੋਤ ਸਿੰਘ ਖਰਬੰਦਾ ਆਲ ਇੰਡੀਆ ਰਾਜੀਵ ਗਾਂਧੀ ਕਾਂਗਰਸ ਕਮੇਟੀ ਦੋਆਬਾ ਜ਼ੋਨ ਦੇ ਪ੍ਰਧਾਨ ਨਿਯੁਕਤ

0
84

ਜਲੰਧਰ, 7 ਜੁਲਾਈ (ਮੇਹਰ ਮਲਿਕ)
ਜਲੰਧਰ ਆਲ ਇੰਡੀਆ ਰਾਜੀਵ ਗਾਂਧੀ ਕਾਂਗਰਸ ਕਮੇਟੀ ਦੇ ਨੈਸ਼ਨਲ ਪ੍ਰਧਾਨ ਡਾ. ਲਖਬੀਰ ਸਿੰਘ ਨੇ ਕਾਂਗਰਸ ਦੇ ਉੱਘੇ ਆਗੂ ਨਵਜੋਤ ਸਿੰਘ ਖਰਬੰਦਾ ਨੂੰ ਦੋਆਬਾ ਜ਼ੋਨ ਦਾ ਪ੍ਰਧਾਨ ਕਮ ਇੰਚਾਰਜ ਦੀ ਜਿੰਮੇਵਾਰੀ ਸੌਂਪੀ ਹੈ। ਖਰਬੰਦਾ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਲਈ ਕੰਮ ਕਰਦੇ ਆ ਰਹੇ ਸਨ। ਗੱਲਬਾਤ ਕਰਦੇ ਹੋਏ ਖਰਬੰਦਾ ਨੇ ਦੱਸਿਆ ਕਿ ਉਹ ਨੈਸ਼ਨਲ ਪ੍ਰਧਾਨ ਡਾ. ਲਖਬੀਰ ਸਿੰਘ ਦੀਆਂ ਉਮੀਦਾਂ ਉੱਪਰ ਖਰੇ ਉਤਰ ਕੇ ਆਉਣ ਵਾਲੇ ਦਿਨਾਂ ਵਿਚ ਆਲ ਇੰਡੀਆ ਰਾਜੀਵ ਗਾਂਧੀ ਕਾਂਗਰਸ ਕਮੇਟੀ ਦਾ ਸਮਾਗਮ ਬੁਲਾ ਕੇ ਨਿਯੁਕਤੀਆਂ ਕਰਨਗੇ ਤਾਂ ਕਿ 2022 ਦੀਆਂ ਆਉਣ ਵਾਲੀਆਂ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਦਿੱਤੀ ਜਾ ਸਕੇ ਅਤੇ ਪੰਜਾਬ ਚੋਂ ਨਸ਼ਿਆਂ ਦੇ ਹੜ੍ਹ ਨੂੰ ਠੱਲ੍ਹ ਪਾਈ ਜਾ ਸਕੇ।
ਖਰਬੰਦਾ ਨੇ ਅੱਗੇ ਦੱਸਿਆ ਕਿ ਕੁਝ ਹੀ ਦਿਨਾਂ ਚ ਇੱਕ ਹਜ਼ਾਰ ਦੇ ਕਰੀਬ ਵਰਕਰ ਤਿਆਰ ਕਰਕੇ ਕਾਂਗਰਸ ਦੀਆਂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਗਾਹ ਕੀਤਾ ਕਿ ਲੋਕ ਵਿਰੋਧੀ ਪਾਰਟੀਆਂ ਦੇ ਝਾਂਸੇ ਵਿਚ ਨਾ ਆਉਣ ਸਗੋਂ ਆਲ ਇੰਡੀਆ ਰਾਜੀਵ ਗਾਂਧੀ ਕਾਂਗਰਸ ਕਮੇਟੀ ਦੇ ਪੱਕੇ ਤੌਰ ਤੇ ਮੈਂਬਰ ਬਣ ਕੇ ਉਨ੍ਹਾਂ ਦਾ ਨਾਮ ਰੌਸ਼ਨ ਕਰਨ।