ਪਿੰਡ ਬੁਆਣੀ ਵਿਚ ਹਰਜਿੰਦਰ ਸਿੰਘ ਦਾ ਅਣਪਛਾਤਿਆਂ ਵਲੋਂ ਕਤਲ

0
61

ਦੋਰਾਹਾ (tlt) ਪਿੰਡ ਬੁਆਣੀ ਵਾਸੀ ਹਰਜਿੰਦਰ ਸਿੰਘ ਉਮਰ ਲਗ-ਪਗ 67-70 ਦਰਮਿਆਨ ਪੁੱਤਰ ਸਵਤੰਤਰਤਾ ਸੈਨਾਨੀ ਸਵਰਗੀ ਅਜਮੇਰ ਸਿੰਘ ਝੱਜ, ਦਾ ਕਤਲ ਹੋਣ ਦੀ ਸੂਚਨਾ ਹੈ। ਮਿਰਤਕ ਪੁਰਾਣੀ ਹਵੇਲੀ (ਵੱਡੇ ਘਰ) ਵਿਚ ਇਕੱਲਾ ਸੀ। ਜਿਸ ਦੀ ਲਾਸ਼ ਘਰ ਦੀ ਪੁਰਾਣੀ ਬੰਦ ਪਈ ਰਸੋਈ ਵਿਚੋਂ ਗਲੀ-ਸੜੀ ਮਿਲੀ। ਜਿਸ ਦੇ ਸਿਰ ਪਿੱਛੇ ਤੇ ਮੱਥੇ ‘ਤੇ ਸੱਟ ਦਾ ਨਿਸ਼ਾਨ ਹੈ ਅਤੇ ਗਲ ਘੁੱਟਣ ਲਈ ਇਕ ਕੱਪੜਾ ਵੀ ਬੰਨ੍ਹਿਆ ਹੋਇਆ ਹੈ। ਘਰ ਦਾ ਹਰ ਕਮਰੇ ਦੇ ਹਰ ਸਮਾਨ ਦੀ ਸਮੇਤ ਕਾਰ ਫੋਲਾ-ਫਾਲੀ ਕੀਤੀ ਹੋਈ ਹੈ। ਮੌਕੇ ਪਹੁੰਚੇ ਹਰਦੀਪ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਪਾਇਲ, ਮੁੱਖ ਅਫ਼ਸਰ ਥਾਣਾ ਪਾਇਲ ਇੰਸਪੈਕਟਰ ਕਰਨੈਲ ਸਿੰਘ ਤੇ ਥਾਣੇਦਾਰ ਵਿਜੈ ਕੁਮਾਰ ਮੁੱਖ ਅਫ਼ਸਰ ਥਾਣਾ ਦੋਰਾਹਾ ਦਾ ਕਹਿਣਾ ਹੈ ਕਿ ਲਾਸ਼ ਦੀ ਹਾਲਤ ਤੋਂ ਕਤਲ ਕਈ ਦਿਨ ਪਹਿਲਾਂ ਦਾ ਕੀਤਾ ਲੱਗਦਾ ਹੈ।