ਕੈਲਗਰੀ ਸ਼ਹਿਰ ਵਿਚੋਂ ਨਗਰ ਨਿਗਮ ਨੇ ਮਾਸਕ ਲਾਏ ਜਾਣ ਤੋਂ ਪਾਬੰਦੀ ਹਟਾਈ

0
65

ਕੈਨੇਡਾ (tlt) ਕੈਨੇਡਾ ਦੇ ਅਲਬਰਟਾ ਸੂਬੇ ਨੂੰ 1 ਜੁਲਾਈ ਤੋਂ ਪੂਰਨ ਖੋਲ੍ਹਣ ਉਪਰੰਤ ਸਿਰਫ਼ ਕੈਲਗਰੀ ਸ਼ਹਿਰ ਵਿਚ ਹੀ ਮਾਸਕ ਲਾਏ ਜਾਣ ਦੀਆਂ ਹਦਾਇਤਾਂ ਸਨ । ਪਰ ਉਹ ਵੀ ਕੌਂਸਲਰਾਂ ਦੀ ਹੋਈ ਵੋਟਿੰਗ ਉਪਰੰਤ ਮਾਸਕ ਲਗਾਉਣ ਦੀ ਪਾਬੰਦੀ ਹਟਾ ਦਿੱਤੀ ਗਈ । ਨਗਰ ਨਿਗਮ ਵਿਚ ਹੋਈ ਵੋਟਿੰਗ ਵਿਚ 2 ਪੰਜਾਬੀ ਮੂਲ ਦੇ ਅਤੇ 2 ਹੋਰਨਾਂ ਕੌਂਸਲਰਾਂ ਨੇ ਮਾਸਕ ਲਾਏ ਜਾਣ ਦੇ ਹੱਕ ਵਿਚ ਵੋਟ ਪਾਈ ਜਦਕਿ ਬਾਕੀ ਕੌਂਸਲਰਾਂ ਨੇ ਮਾਸਕ ਨਾ ਪਾਏ ਜਾਣ ਦੇ ਹੱਕ ਵਿਚ ਵੋਟਿੰਗ ਕੀਤੀ । ਕੌਂਸਲਰਾਂ ਦਾ ਬਹੁਮਤ ਹੋਣ ਕਰ ਕੇ ਅੱਜ ਰਾਤ ਤੋਂ ਕੈਲਗਰੀ ਸ਼ਹਿਰ ਵਿਚ ਵੀ ਮਾਸਕ ਤੋਂ ਬਗੈਰ ਹੀ ਲੋਕ ਘੁੰਮ ਸਕਣਗੇ ।