ਸਰਕਾਰੀ ਮੁਲਾਜਮ 8 ਤੇ 9 ਨੂੰ ਕਰਨਗੇ ਮੁਕੰਮਲ ਹੜਤਾਲ

0
61

ਜਲੰਧਰ (ਹਰਪ੍ਰੀਤ ਕਾਹਲੋਂ) ਜੁਆਇੰਟ ਐਕਸ਼ਨ ਕਮੇਟੀ ਸੀ. ਪੀ. ਐਫ. ਕਰਮਚਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਯੂ. ਟੀ. ਮੁਲਾਜਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੂਬਾ ਕਨਵੀਨਰ ਸੁਖਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਂਝੇ ਫ਼ਰੰਟ ਦੇ ਸਦੇ ‘ਤੇ ਮਿਤੀ 8 ਤੇ 9 ਜੁਲਈ ਨੂੰ ਕਲਮ ਛੋੜ ਹੜਤਾਲ ਕੀਤੀ ਜਾਵੇਗੀ, ਜਿਸ ‘ਚ ਕਲੈਰੀਕਲ, ਇੰਸਪੈਕਟਰਜ਼ ਐਸੋਸੀਏਸ਼ਨ, ਪੰਜਾਬ ਸੁਬਾਰਡੀਨੇਟ ਸਰਵਿਸ ਯੂਨੀਅਨ, ਰੋਡਵੇਜ ਯੂਨੀਅਨ, ਕਲਾਸ ਫੋਰ ਯੂਨੀਅਨ, ਟੈਕਨੀਕਲ ਸਟਾਫ਼, ਪੈਨਸ਼ਨਰਜ਼ ਐਸੋਸੀਏਸ਼ਨ, ਅਧਿਆਪਕ ਜਥੇਬੰਦੀਆਂ, ਸਿਵਲ ਸਕੱਤਰੇਤ, ਪੀ. ਐਸ. ਐਸ. ਯੂ, ਡੀ. ਟੀ. ਐਫ. ਸਿਖਿਆ ਬੋਰਡ ਸਮੇਤ ਪੰਜਾਬ ਦਾ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰਜ਼ ਵਰਗ ਹੜਤਾਲ ‘ਚ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਸਰਕਰ ਵਲੋਂ ਅਫ਼ਸਰਾਂ ਦੀ ਬਣਾਈ ਹੋਈ ਕਮੇਟੀ ਸਿਰਫ ਟਾਲਮਟੋਲ ਕਰ ਰਹੀ ਹੈ | ਇਸ ਕਮੇਟੀ ਕੋਲ ਮੁਲਾਜ਼ਮਾਂ ਦੀ ਕੋਈ ਵੀ ਮੰਗ ਮੰਨਣ ਦਾ ਅਖਤਿਆਰ ਨਹੀਂ ਹੈ, ਜਿਸ ਕਾਰਨ ਮੁਲਾਜ਼ਮਾਂ ਵਲੋਂ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਸਮੁੱਚਾ ਮੁਲਾਜ਼ਮ ਵਰਗ ਹੜਤਾਲ ‘ਚ ਸ਼ਾਮਿਲ ਹੋ ਰਿਹਾ ਹੈ |