ਗ਼ਰੀਬੀ ਨਾਲ ਲੜ ਕੇ ਅੱਜ ਸੰਵਾਰ ਰਹੀ ਹੈ ਹਰਦੀਪ ਕੌਰ ਪਰਿਵਾਰ ਦੀ ਕਿਸਮਤ

0
42

ਜਲੰਧਰ (ਹਰਪ੍ਰੀਤ ਕਾਹਲੋਂ) ਕੋਰੋਨਾ ਕਾਲ ‘ਚ ਜਦੋਂ ਹਰਦੀਪ ਕੌਰ ਦੇ ਪਤੀ ਬਿਮਾਰ ਪਏ ਤਾਂ ਤਿੰਨ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ‘ਤੇ ਆ ਗਈ। ਸਾਹਮਣੇ ਮੁਸ਼ਕਲਾਂ ਦਾ ਪਹਾੜ ਦੇਖ ਕੇ ਵੀ ਹਰਦੀਪ ਨੇ ਹਾਰ ਨਹੀਂ ਮੰਨੀ। ਖੇਤਾਂ ‘ਚ ਮਜ਼ਦੂਰੀ ਕੀਤੀ, ਹਾਈਵੇ ਕਿਨਾਰੇ ਚਾਹ ਵੇਚ ਕੇ ਆਪਣੇ ਪਰਿਵਾਰ ਨੂੰ ਸੰਭਾਲਿਆ। ਅੱਜ ਹਰਦੀਪ ਸਮਾਜਿਕ ਰੂੜ੍ਹੀਆਂ ਨੂੰ ਤੋੜਦੇ ਹੋਏ ਨਵੀਂ ਭੂਮਿਕਾ ‘ਚ ਦਿਸ ਰਹੀ ਹੈ। ਉਸ ਨੇ ਹਾਲ ਹੀ ‘ਚ ਸ਼ਹਿਰ ਦੀ ਪਹਿਲੀ ਈ-ਰਿਕਸ਼ਾ ਚਾਲਕ ਬਣਨ ਦਾ ਮਾਣ ਹਾਸਲ ਕੀਤਾ ਹੈ। ਹਰਦੀਪ ਨੇ ਗ਼ਰੀਬੀ ‘ਚੋਂ ਨਿਕਲਣ ਲਈ ਈ-ਰਿਕਸ਼ਾ ਚਲਾਉਣਾ ਸ਼ੁਰੂ ਕੀਤਾ ਹੈ। ਉਹ ਆਪਣੇ ਦਮ ‘ਤੇ ਪੂਰੇ ਪਰਿਵਾਰ ਦੀ ਕਿਸਮਤ ਸੰਵਾਰਣ ‘ਚ ਜੁੱਟ ਗਈ ਹੈ। ਉਸ ਦਾ ਰੂਟ ਹੈ ਲਾਂਬੜਾ ਤੋਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਫਿਰ ਲਾਂਬੜਾ। ਖਾਸ ਗੱਲ ਇਹ ਹੈ ਕਿ ਉਨ੍ਹਾਂ ਟੂਰਿਜ਼ਮ ਨੂੰ ਬਚਾਉਣ ਲਈ ਡੀਜ਼ਲ ਆਟੋ ਦੀ ਬਜਾਏ ਈ-ਰਿਕਸ਼ਾ ਨੂੰ ਤਰਜੀਹ ਦਿੱਤੀ।