ਵਿਦਿਆਰਥੀਆਂ ਨੇ ਪਲਾਸਟਿਕ ਬੈਗ ਦੀ ਵਰਤੋਂ ਨਾ ਕਰਨ ਦਾ ਦਿੱਤਾ ਸੁਨੇਹਾ

0
29

ਜਲੰਧਰ(ਹਰਪ੍ਰੀਤ ਕਾਹਲੋਂ) -ਡਿਪਸ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪਲਾਸਟਿਕ ਬੈਗ ਮੁਕਤ ਦਿਵਸ ਮਨਾਉਂਦੇ ਹੋਏ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ | ਇਸ ਦੌਰਾਨ ਡਿਪਸ ਸਮੂਹ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਪੋਸਟਰ, ਕਾਗ਼ਜ਼, ਕੱਪੜੇ ਦੇ ਬੈਗ ਬਣਾਏ ਅਤੇ ਦੁਨੀਆ ਨੂੰ ਪਲਾਸਟਿਕ ਦੀ ਵਰਤੋਂ ਨਾਂ ਕਰਨ ਦਾ ਸੁਨੇਹਾ ਦਿੱਤਾ | ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਜਾਗਰੂਕ ਕੀਤਾ ਕਿ ਪਲਾਸਟਿਕ ਦੀਆਂ ਥੈਲੀਆਂ ਸਾਡੀ ਧਰਤੀ ਅਤੇ ਵਾਤਾਵਰਨ ਲਈ ਨੁਕਸਾਨਦਾਇਕ ਹਨ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਘਰ ਦੇ ਨੇੜੇ ਦੁਕਾਨਦਾਰਾਂ ਨੂੰ ਆਪਣੇ ਹੱਥਾਂ ਨਾਲ ਕਾਗ਼ਜ਼ ਅਤੇ ਕੱਪੜੇ ਦੇ ਲਿਫ਼ਾਫ਼ੇ ਬਣਾ ਕੇ ਦਿਤੇ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ | ਐੱਮ. ਡੀ. ਤਰਵਿੰਦਰ ਸਿੰਘ ਨੇ ਕਿਹਾ ਕਿ ਪਲਾਸਟਿਕ ਬੈਗ ਮੁਕਤ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨ ਦਾ ਮੰਤਵ ਵਾਤਾਵਰਨ ਨੂੰ ਸਵੱਛ ਰੱਖਣਾ ਹੈ | ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨ ਲਈ ਜ਼ਰੂਰੀ ਹੈ ਕਿ ਭਵਿੱਖ ‘ਚ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ |