ਹਰਪ੍ਰੀਤ ਸਿੱਧੂ ਫਿਰ ਤੋਂ ਐਸਟੀਐਫ ਦੀ ਕਮਾਨ ਸੰਭਾਲਣਗੇ

0
65

ਚੰਡੀਗੜ੍ਹ, 3 ਜੁਲਾਈ
ਪੰਜਾਬ ਸਰਕਾਰ ਨੇ ਆਈ.ਪੀ.ਐੱਸ. ਹਰਪ੍ਰੀਤ ਸਿੰਘ ਸਿੱਧੂ ਇਕ ਵਾਰ ਫਿਰ ਐਸ.ਟੀ.ਐਫ. ਪੰਜਾਬ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ, ਦੇ ਅਹੁਦੇ ‘ਤੇ ਤਾਇਨਾਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਸਿੱਧੂ ਫਿਲਹਾਲ ਵਿਦੇਸ਼ ਵਿੱਚ ਹਨ ਅਤੇ ਉਸਨੇ 1 ਦਸੰਬਰ 2020 ਤੋਂ 9 ਜੁਲਾਈ 2021 ਤੱਕ ਛੁੱਟੀ ਲੈ ਲਈ ਹੈ। ਉਹ ਪਰਤਦਿਆਂ ਹੀ ਐਸਟੀਐਫ ਦੀ ਕਮਾਨ ਸੰਭਾਲ ਲੈਣਗੇ।