ਪ੍ਰੈਕਟੀਕਲ ਅਤੇ ਆਨਲਾਈਨ ਕਲਾਸ ’ਚ ਗੈਰ ਹਾਜ਼ਰ ਵਿਦਿਆਰਥੀਆਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ-ਸੀਬੀਐਸਈ

0
63

ਨਵੀਂ ਦਿੱਲੀ (tlt)
ਹੁਣ ਬਿਨਾਂ ਪ੍ਰੈਕਟੀਕਲ ਪ੍ਰੀਖਿਆਵਾਂ ਦਿੱਤੇ ਪ੍ਰਮੋਟ ਹੋਣ ਦਾ ਸੁਪਨਾ ਦੇਖ ਰਹੇ ਵਿਦਿਆਰਥੀਆਂ ਲਈ ਪਰੇਸ਼ਾਨੀ ਵਧ ਗਈ ਹੈ। ਸੀਬੀਐਸਈ ਨੇ ਐਲਾਨ ਕੀਤਾ ਹੈ ਕਿ ਆਨਲਾਈਨ ਕਲਾਸਾਂ ਨਾ ਲਾਉਣ ਵਾਲੇ ਜਾਂ ਸਕੂਲ ਦੀਆਂ ਪ੍ਰੀ ਬੋਰਡ ਤੇ ਹੋਰ ਘਰੇਲੂ ਪ੍ਰੀਖਿਆਵਾਂ ਵਿਚ ਸ਼ਾਮਲ ਨਾ ਹੋਣ ਵਾਲੇ ਵਿਦਿਆਰਥੀਆਂ ਦਾ ਨਤੀਜਾ ਨਹੀਂ ਐਲਾਨਿਆ ਜਾਵੇਗਾ। ਨਾਲ ਹੀ ਸਕੂਲਾਂ ਨੂੰ ਇਹ ਆਦੇਸ਼ ਦਿਤੇ ਹਨ ਕਿ ਅਜਿਹੇ ਵਿਦਿਆਰਥੀਆਂ ਨੂੰ 0 ਅੰਕ ਦੇ ਕੇ ਗੈਰਹਾਜ਼ਰ ਕਰ ਦਿਓ। ਬੋਰਡ ਦੇ ਇਸ ਫਰਮਾਨ ਤੋਂ ਬਾਅਦ ਸਕੂਲ ਇਸ ਹਿਸਾਬ ਨਾਲ ਨਤੀਜੇ ਤਿਆਰ ਕਰਨ ਵਿਚ ਲੱਗੇ ਹੋਏ ਹਨ।