ਦੋ ਦਿਨ ਤੋਂ ਦਿਨ ਰਾਤ ਚੱਲ ਰਹੀ ਸਟਰੀਟ ਲਾਈਟ, ਮੁਹੱਲਾ ਵਾਸੀਆਂ ਨੇ ਜਤਾਇਆ ਰੋਸ

0
48

ਜਲੰਧਰ (ਰਮੇਸ਼ ਗਾਬਾ)
ਇਕ ਪਾਸੇ ਪੰਜਾਬ ਸਰਕਾਰ ਬਿਜਲੀ ਦੀ ਖਪਤ ਘਟਾਉਣ ਦਾ ਦਾਅਵਾ ਕਰ ਰਹੀ ਹੈ। ਬਿਜਲੀ ਦੇ ਲੰਮੇਰੇ ਕੱਟ ਪਿੰਡਾਂ ’ਚ ਹੀ ਨਹੀਂ, ਸਗੋਂ ਸ਼ਹਿਰੀ ਇਲਾਕਿਆਂ ਵਿੱਚ ਵੀ ਲੱਗ ਰਹੇ ਹਨ। ਲੋਕ ਸੜਕਾਂ ਉੱਪਰ ਆ ਕੇ ਕੈਪਟਨ ਸਰਕਾਰ ਖਿਲਾਫ ਡਟ ਗਏ ਹਨ। ਦੂਸਰੇ ਪਾਸੇ ਜਲੰਧਰ ਸ਼ਹਿਰ ਦੇ ਮੁਹੱਲਾ ਅਵਤਾਰ ਨਗਰ ਵਿਚ ਦੋ ਦਿਨ ਤੋਂ ਸਟਰੀਟ ਲਾਈਟ ਦਿਨ ਰਾਤ ਚੱਲ ਰਹੀ ਹੈ।
ਇਸ ਮੌਕੇ ਮੁਹੱਲਾ ਵਾਸੀ ਰਮੇਸ਼, ਸੰਨੀ, ਨਿਹਾਲ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਇਕ ਪਾਸੇ ਜਿਥੇ ਲੋਕ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਹਨ ਉਥੇ ਹੀ ਦੂਸਰੇ ਪਾਸੇ ਦੋ ਦਿਨਾਂ ਤੋਂ ਚਲਦੇ ਸਟਰੀਟ ਲਾਈਟ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀ ਹੈ।